ਚੋਰਾਂ ਘਰ ’ਚੋਂ ਉੱਡਾਏ ਨਕਦੀ ਤੇ ਗਹਿਣੇ
Thursday, Jun 28, 2018 - 04:37 AM (IST)
ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਕਡ਼ੀ ਤਹਿਤ ਚੋਰਾਂ ਨੇ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਵਿਸ਼ਾਲ ਸ਼ਰਮਾ ਦੇ ਘਰ ਨੂੰ ਨਿਸ਼ਾਨਾ ਬਣਾਇਆ। ਘਰ ਦੇ ਮੈਂਬਰਾਂ ਨੂੰ ਚੋਰੀ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਉਹ 4 ਦਿਨਾਂ ਬਾਅਦ ਕਾਂਗਡ਼ਾ ਤੋਂ ਵਾਪਸ ਪਰਤੇ। ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੋਰਾਂ ਨੂੰ ਅਲਮਾਰੀ ਦੇ ਤਾਲੇ ਵੀ ਨਹੀਂ ਪਏ ਤੋਡ਼ਣੇ : ਪੀਡ਼ਤ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗਡ਼ਾ ਸ਼ਹਿਰ ਵਿਚ ਉਹ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਭਾਗ ਲੈਣ ਲਈ ਆਪਣੀ ਮਾਂ ਹੇਮਲਤਾ, ਪਤਨੀ ਅਦਿੱਤੀ ਸ਼ਰਮਾ ਤੇ ਬੇਟੇ ਨਾਲ ਬੀਤੇ ਸ਼ਨੀਵਾਰ ਨੂੰ ਘਰ ਨੂੰ ਤਾਲੇ ਲਾ ਕੇ ਗੲੇ ਸਨ।
ਕਮਰੇ ਅੰਦਰ ਅਲਮਾਰੀ ਦੀ ਚਾਬੀ ਵੀ ਲੁਕੋ ਕੇ ਰੱਖ ਦਿੱਤੀ ਸੀ, ਪਰ ਸਾਨੂੰ ਕੀ ਪਤਾ ਸੀ ਕਿ ਇਹ ਗਲਤੀ ਉਨ੍ਹਾਂ ’ਤੇ ਭਾਰੀ ਪੈ ਜਾਵੇਗੀ। ਅੱਜ ਸਵੇਰੇ ਜਦੋਂ ਕਾਂਗਡ਼ਾ ਤੋਂ ਪਰਤੇ ਤਾਂ ਦੇਖਿਆ ਕਿ ਮੇਨ ਗੇਟ ਦਾ ਤਾਲਾ ਲੱਗਾ ਹੋਇਆ ਸੀ, ਪ੍ਰੰਤੂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਪਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰਾਂ ਨੇ ਕਰੀਬ 6 ਤੋਲੇ ਸੋਨੇ ਦੇ ਗਹਿਣੇ ਤੇ 50-60 ਹਜ਼ਾਰ ਦੀ ਨਕਦੀ ਚੋਰੀ ਕਰ ਲਈ।
