ਜਬਰ-ਜ਼ਨਾਹ ਦੇ ਦੋਸ਼ ''ਚ ਕੇਸ ਦਰਜ

Friday, Nov 10, 2017 - 04:29 AM (IST)

ਜਬਰ-ਜ਼ਨਾਹ ਦੇ ਦੋਸ਼ ''ਚ ਕੇਸ ਦਰਜ

ਹਾਜੀਪੁਰ, (ਜੋਸ਼ੀ)- ਪੁਲਸ ਥਾਣਾ ਹਾਜੀਪੁਰ ਵਿਖੇ ਜਬਰ-ਜ਼ਨਾਹ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਇਕ ਨਾਬਾਲਗ ਲੜਕੀ, ਜਿਸ ਦਾ ਬਾਪ ਇਕ ਭੱਠੇ 'ਤੇ ਪਥੇਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਪੁੱਤਰ ਤਜਿੰਦਰ ਸਿੰਘ ਮੈਨੂੰ 13 ਜੂਨ 2016 ਨੂੰ ਨਮੋਲੀ ਭੱਠੇ 'ਤੇ ਮਿਲਿਆ, ਉਸ ਵੇਲੇ ਸ਼ਾਮ ਨੂੰ ਮੈਂ ਜੰਗਲ ਪਾਣੀ ਜਾ ਰਹੀ ਸੀ। ਮੈਨੂੰ ਉਸ ਨੇ ਚਾਕਲੇਟ ਖਾਣ ਨੂੰ ਦਿੱਤੀ, ਜਿਸ ਨਾਲ ਮੈਂ ਬੇਹੋਸ਼ ਹੋ ਗਈ, ਜਦੋਂ ਮੈਨੂੰ ਸਵੇਰੇ ਹੋਸ਼ ਆਇਆ ਤਾਂ ਮੈਂ ਜੰਗਲ 'ਚ ਸੀ। ਉਥੇ ਪੁਸ਼ਪਿੰਦਰ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਉਦੋਂ ਤੋਂ ਲੈ ਕੇ ਉਸ ਨੇ ਮੈਨੂੰੰ ਕਈ ਸ਼ਹਿਰਾਂ 'ਚ ਰੱਖਿਆ ਤੇ ਮੇਰੇ ਨਾਲ ਜਬਰ-ਜ਼ਨਾਹ ਵੀ ਕਰਦਾ ਰਿਹਾ। 
ਅਖੀਰ 'ਚ ਪੁਸ਼ਪਿੰਦਰ ਮੈਨੂੰ ਜੰਮੂ ਲੈ ਗਿਆ, ਉਥੇ ਉਸ ਨੇ ਮੇਰੇ ਨਾਲ ਮਾਰਕੁੱਟਾਈ ਕੀਤੀ ਤੇ ਮੈਨੂੰ ਉੱਥੇ ਛੱਡ ਕੇ ਕਿੱਤੇ ਚਲਾ ਗਿਆ। ਜੰਮੂ ਤੋਂ ਮੈਂ ਆਪਣੇ ਪਿਤਾ ਨੂੰ ਫੋਨ ਕਰ ਕੇ ਸੱਦਿਆ, ਜੋ ਮੈਨੂੰ ਵਾਪਸ ਲੈ ਕੇ ਆਇਆ। ਪੀੜਤ ਲੜਕੀ ਨੇ ਦੱਸਿਆ ਕਿ ਇਸ ਵੇਲੇ ਉਹ 6 ਮਹੀਨੇ ਦੀ ਗਰਭਵਤੀ ਹੈ। ਹਾਜੀਪੁਰ ਪੁਲਸ ਨੇ ਇਸ ਸਬੰਧ 'ਚ ਧਾਰਾ 376 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News