ਨੌਕਰੀ ਲਗਵਾਉਣ ਦੇ ਨਾਮ ''ਤੇ ਧੋਖਾਧੜੀ ਕਰਨ ਦੇ ਦੋਸ਼ ''ਚ ਕੇਸ ਦਰਜ
Saturday, Aug 19, 2017 - 05:35 PM (IST)
ਪਟਿਆਲਾ(ਬਲਜਿੰਦਰ) - ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਨੌਕਰੀ ਦੇ ਨਾਮ 'ਤੇ ਪੈਸੇ ਲੈ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਰਾਮਾ ਨੰਦ ਪੰਚਾਇਤ ਸਕੱਤਰ ਵਾਸੀ ਪਿੰਡ ਵੱਡੀ ਦੌਣ ਜ਼ਿਲਾ ਪਟਿਆਲਾ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿਚ ਬਲਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਕਾਲਵਾ ਜ਼ਿਲਾ ਪਟਿਆਲਾ ਨੇ ਸ਼ਿਕਾÎਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਉਸ ਦੇ ਲੜਕੇ ਜਗਜੀਤ ਸਿੰਘ ਨੂੰ ਬੈਂਕ ਵਿਚ ਸਰਕਾਰੀ ਨੌਕਰੀ ਲਗਵਾਉਣ ਦੇ ਲਈ 70 ਹਜ਼ਾਰ ਰੁਪਏ ਲਏ ਸਨ, ਬਾਅਦ ਵਿਚ ਨਾ ਤਾਂ ਨੌਕਰੀ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ਵਿਚ ਪੜ੍ਹਤਾਲ ਤੋਂ ਬਾਅਦ ਰਾਮਾਨੰਦ ਦੇ ਖਿਲਾਫ 420 ਅਤੇ 406 ਆਈ.ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
