ਦੜਾ-ਸੱਟਾ ਲਾਉਣ ਦੇ ਮਾਮਲੇ ''ਚ 2 ਖਿਲਾਫ਼ ਕੇਸ ਦਰਜ
Tuesday, Mar 06, 2018 - 05:43 AM (IST)

ਭਾਦਸੋਂ, (ਅਵਤਾਰ)- ਦੜਾ-ਸੱਟਾ ਲਾਉਣ ਦੇ ਮਾਮਲੇ ਵਿਚ ਥਾਣਾ ਭਾਦਸੋਂ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਏ. ਐੱਸ. ਆਈ. ਸ਼ਿਵਦੇਵ ਸਿੰਘ ਨੇ ਬੱਸ ਸਟਾਪ ਭਾਦਸੋਂ ਵਿਖੇ ਚੈਕਿੰਗ ਦੌਰਾਨ ਸਰਵਣ ਸਿੰਘ ਪੁੱਤਰ ਭੀਮ ਸੈਨ ਵਾਸੀ ਨਾਭਾ ਨੂੰ ਦੜਾ-ਸੱਟਾ ਲਾਉਂਦੇ ਕਾਬੂ ਕੀਤਾ। ਉਸ ਪਾਸੋਂ 1460 ਰੁਪਏ ਵੀ ਬਰਾਮਦ ਕੀਤੇ ਹਨ। ਉਕਤ ਵਿਅਕਤੀ ਖਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਹੌਲਦਾਰ ਹਰਜਿੰਦਰ ਸਿੰਘ ਨੇ ਤਰਖੇੜੀ ਚੌਕ ਭਾਦਸੋਂ ਵਿਖੇ ਦੜਾ-ਸੱਟਾ ਲਾਉਂਦਿਆਂ ਸੱਟੇ ਦੇ 630 ਰੁਪਏ ਸਮੇਤ ਰਣਜੀਤ ਸਿੰਘ ਪੁੱਤਰ ਹਰੀ ਰਾਮ ਵਾਸੀ ਪਾਂਡੂਸਰ ਨਾਭਾ ਖਿਲਾਫ ਮੁਕੱਦਮਾ ਨੰਬਰ 15 ਅ/ਧ 13 ਏ/3/67 ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।