ਕੁੱਟਮਾਰ ਕਰਨਦੇ ਦੋਸ਼ ''ਚ ਕੌਂਸਲਰ ਦੇ ਬੇਟੇ ਸਮੇਤ 7 ਖਿਲਾਫ ਕੇਸ ਦਰਜ

02/19/2018 7:49:29 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ, ਕੈਮਰਾ ਖੋਹਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ 7 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। 
ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਰਮਨ ਕੋਲਡ ਡਰਿੰਕਸ ਸਟਾਲ 'ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਭੰਨਤੋੜ ਸਬੰਧੀ ਜਦੋਂ ਉਕਤ ਪੱਤਰਕਾਰ ਕਵਰਿੰਗ ਕਰ ਰਿਹਾ ਸੀ ਤਾਂ ਉਕਤ ਵਿਅਕਤੀਆਂ ਵੱਲੋਂ ਇਕ ਪੱਤਰਕਾਰ ਦੀ ਕੁੱਟਮਾਰ, ਕੈਮਰਾ ਖੋਹਣ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਦੇ ਸਬੰਧ 'ਚ ਉਕਤ ਪੱਤਰਕਾਰ ਵਲੋਂ ਥਾਣਾ ਸੁਲਤਾਨਪੁਰ ਲੋਧੀ 'ਚ ਤੇ ਐੱਸ. ਐੱਸ. ਪੀ. ਕਪੂਰਥਲਾ ਪਾਸ ਵੀ ਸ਼ਿਕਾਇਤ ਦਿੱਤੀ ਗਈ ਸੀ। ਜਿਸ ਦੇ ਸੰਬੰਧ 'ਚ ਏ. ਐੱਸ. ਆਈ. ਲਖਬੀਰ ਸਿੰਘ ਨੂੰ ਜਾਂਚ ਪੜਤਾਲ ਕਰਨ ਲਈ ਕਿਹਾ ਗਿਆ ਸੀ। ਏ. ਐੱਸ. ਆਈ. ਲਖਬੀਰ ਸਿੰਘ ਵਲੋਂ ਕੀਤੀ ਜਾਂਚ ਪੜਤਾਲ ਤੇ ਮੁੱਖ ਮੁਲਜ਼ਮ ਮੁਨੀਸ਼ ਕੋਹਲੀ ਪੁੱਤਰ ਜੁਗਲ ਕਿਸ਼ੋਰ ਕੋਹਲੀ ਕੌਂਸਲਰ ਸਮੇਤ ਡਿੰਪਲ ਕੋਹਲੀ ਪੁੱਤਰ ਗੁਲਸ਼ਨ ਕੋਹਲੀ, ਸੋਨੂੰ ਪੁੱਤਰ ਸਤੀਸ਼ ਕੁਮਾਰ, ਦੀਪੂ ਪੰਡਿਤ, ਸੁਰਜੀਤ ਕੋਹਲੀ, ਕਰਨ ਪੁੱਤਰ ਮਦਨ ਲਾਲ ਤੇ 4-5 ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦੋਸ਼ ਸਹੀ ਪਾਏ ਗਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਮੁਨੀਸ਼ ਕੋਹਲੀ ਪੁੱਤਰ ਜੁਗਲ ਕਿਸ਼ੋਰ ਕੋਹਲੀ ਸਮੇਤ ਸਾਰੇ ਮੁਲਜ਼ਮਾਂ ਦੇ ਖਿਲਾਫ ਆਈ. ਪੀ. ਸੀ. ਧਾਰਾ 323, 382, 506, 148, 149 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਕੁਝ ਵਿਅਕਤੀਆਂ ਨੇ ਕਥਿਤ ਤੌਰ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਵਿਖਾÀੁਂਦੇ ਹੋਏ ਸਥਾਨਕ ਬੀ. ਡੀ. ਪੀ. ਓ. ਚੌਕ ਵਿਖੇ ਰਮਨ ਕੋਲਡ ਡਰਿੰਕਸ 'ਤੇ ਜ਼ਬਰਦਸਤ ਭੰਨਤੋੜ ਕੀਤੀ ਤੇ ਲੁੱਟਮਾਰ ਵੀ ਕੀਤੀ ਸੀ। ਜਿਸ ਦੇ ਸੰਬੰਧ 'ਚ ਜਦੋਂ ਪੱਤਰਕਾਰ ਮੌਕੇ 'ਤੇ ਕਵਰਿੰਗ ਕਰ ਰਹੇ ਸਨ ਤਾਂ ਉਨ੍ਹਾਂ 'ਚੋਂ ਕੁਝ ਵਿਅਕਤੀਆਂ ਨੇ ਇਕ ਪੱਤਰਕਾਰ ਨੂੰ ਧੱਕੇ ਮਾਰ ਕੇ ਕੁੱਟਮਾਰ ਕੀਤੀ ਤੇ ਉਸਦਾ ਕੈਮਰਾ ਖੋਹ ਲਿਆ ਸੀ ਤੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਗਾਲ੍ਹਾਂ ਕੱਢਦਿਆਂ ਕਵਰੇਜ ਕਰਨ ਤੋਂ ਵੀ ਰੋਕਿਆ ਗਿਆ ਸੀ। ਜਿਸ ਦੇ ਸੰਬੰਧ 'ਚ ਬੀਤੇ ਦਿਨ ਸਮੂਹ ਪੱਤਰਕਾਰ ਭਾਈਚਾਰੇ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਪਾਸੋਂ ਨਿਆਂ ਦੀ ਗੁਹਾਰ ਲਾਈ ਸੀ। ਇਸ ਮੌਕੇ ਏ. ਐੱਸ. ਆਈ. ਪਰਮਜੀਤ ਸਿੰਘ, ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ ਵੀ ਹਾਜ਼ਰ ਸਨ।


Related News