ਪੁਲਸ ਨੇ 45 ਬੋਤਲਾਂ ਨਜਾਇਜ਼ ਸ਼ਰਾਬ ਅਤੇ ਮਾਈਨਿੰਗ ਐਕਟ ਅਧੀਨ ਕੀਤਾ ਮਾਮਲਾ ਦਰਜ
Saturday, Sep 23, 2017 - 03:01 PM (IST)

ਤਲਵੰਡੀ ਭਾਈ/ਮੁੱਦਕੀ (ਗੁਲਾਟੀ/ਹੈਪੀ) : ਪੁਲਸ ਨੇ ਗਲਤ ਅਨਸਰਾਂ ਖਿਲਾਫ਼ ਵੱਡੀ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆ 'ਚ ਸਵਾ 45 ਬੋਤਲਾਂ ਨਜਾਇਜ਼ ਸਰਾਬ ਅਤੇ ਮਾਈਨਿੰਗ ਐਂਡ ਮਿਨਰਲ ਐਕਟ ਅਧੀਨ ਰੇਤਾ ਦੀ ਭਰੀ ਟਰੈਕਟਰ-ਟਰਾਲੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਲਵੰਡੀ ਭਾਈ ਪੁਲਸ ਦੇ ਸਹਾਇਕ ਇੰਸਪੈਕਟਰ ਲਖਵੀਰ ਸਿੰਘ ਨੇ ਰਕਬਾ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ 'ਚ ਨਛੱਤਰ ਸਿੰਘ ਵਾਸੀ ਰੱਤਾ ਖੇੜਾ ਬਾਜਾ ਕੋਤਵਾਲ ਤੋਂ ਸਵਾ ਪੰਤਾਲੀ ਬੋਤਲਾਂ ਨਜਾਇਜ਼ ਬਰਾਮਦ ਕੀਤੀਆਂ ਹਨ। ਦੂਜੇ ਮਾਮਲੇ 'ਚ ਮੁੱਦਕੀ ਪੁਲਸ ਦੇ ਇੰਚਾਰਜ ਸਤਨਾਮ ਸਿੰਘ ਨੇ ਲਖਵੀਰ ਸਿੰਘ ਵਾਸੀ ਹਰੀਆਂ ਵਾਲਾ,ਜ਼ਿਲਾ ਮੋਗਾ ਨੂੰ ਰੇਤਾ ਦੀ ਭਰੀ ਟਰੈਕਟਰ ਟਰਾਲੀ ਸਮੇਤ ਕਾਬੂ ਕਰਕੇ ਉਸ ਖਿਲਾਫ ਮਾਈਨਿੰਗ ਐਂਡ ਮਿਨਰਲ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।