ਹਵਾਈ ਫਾਇਰ ਕਰਨ ''ਤੇ ਮਾਮਲਾ ਦਰਜ

03/18/2018 7:23:40 AM

ਤਰਨਤਾਰਨ/ਹਰੀਕੇ ਪੱਤਣ,   (ਰਾਜ, ਲਵਲੀ)-  ਥਾਣਾ ਹਰੀਕੇ ਦੀ ਪੁਲਸ ਨੇ ਮਾਮੂਲੀ ਝਗੜੇ ਕਾਰਨ ਫਾਇਰ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ 'ਚ ਬੱਸ ਅੱਡਾ ਕਿਰਤੋਵਾਲ ਕਲਾਂ ਵਿਖੇ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਿਰਤੋਵਾਲ ਕਲਾਂ ਨੇ ਬੱਸ ਕਰਾਸ ਕਰਨ ਸਮੇਂ ਮਾਮੂਲੀ ਝਗੜੇ 'ਤੇ ਆਪਣੇ ਰਿਵਾਲਵਰ ਨਾਲ 2-3 ਹਵਾਈ ਫਾਇਰ ਕਰ ਦਿੱਤੇ।
ਇਸ ਸਬੰਧੀ ਜਾਂਚ ਅਫਸਰ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਅਮਲ 'ਚ ਲਿਆਂਦੀ ਹੈ।


Related News