ਔਰਤ ਨੂੰ ਅਗਵਾ ਕਰਨ ਦੇ ਦੋਸ਼ ''ਚ ਕੇਸ ਦਰਜ

Monday, Jun 19, 2017 - 07:55 AM (IST)

ਔਰਤ ਨੂੰ ਅਗਵਾ ਕਰਨ ਦੇ ਦੋਸ਼ ''ਚ ਕੇਸ ਦਰਜ

ਹਰੀਕੇ ਪੱਤਣ,  (ਲਵਲੀ)-  ਪੁਲਸ ਨੇ ਵਿਆਹੀ ਔਰਤ ਨੂੰ ਅਗਵਾ ਕਰਨ ਦੇ ਦੋਸ਼ 'ਚ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਦੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਦਲਜੀਤ ਸਿੰਘ ਨੇ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਵਿਆਹ 4 ਸਾਲ ਪਹਿਲਾਂ ਮਨਪ੍ਰੀਤ ਕੌਰ ਨਾਲ ਹੋਇਆ ਸੀ। ਉਸ ਦੇ ਪਿਤਾ ਜਸਵੰਤ ਸਿੰਘ ਨੇ ਉਸ ਨੂੰ ਟੈਲੀਫੋਨ ਰਾਹੀਂ ਦੱਸਿਆ ਕਿ ਮਨਪ੍ਰੀਤ ਕੌਰ ਅੱਜ ਸਵੇਰ ਦੀ ਘਰੋਂ ਗਾਇਬ ਹੈ। ਨੇੜੇ-ਤੇੜੇ ਭਾਲ ਕਰਨ 'ਤੇ ਲੱਗਾ ਕਿ ਉਸ ਦੀ ਪਤਨੀ ਨੂੰ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧਰਮਪੁਰਾ ਅਗਵਾ ਕਰ ਕੇ ਲੈ ਗਿਆ ਹੈ। ਇਸ ਸਬੰਧੀ ਥਾਣਾ ਹਰੀਕੇ ਪੁਲਸ ਨੇ ਦੋਸ਼ੀ ਕੁਲਦੀਪ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News