ਨੌਜਵਾਨ ਦੀ ਬੇਤਹਾਸ਼ਾ ਹੋਈ ਕੁੱਟਮਾਰ ’ਚ ਨਾਜਾਇਜ਼ ਸਬੰਧਾਂ ਦਾ ਮਾਮਲਾ ਆਇਆ ਸਾਹਮਣੇ

Tuesday, Jun 15, 2021 - 04:49 PM (IST)

ਨੌਜਵਾਨ ਦੀ ਬੇਤਹਾਸ਼ਾ ਹੋਈ ਕੁੱਟਮਾਰ ’ਚ ਨਾਜਾਇਜ਼ ਸਬੰਧਾਂ ਦਾ ਮਾਮਲਾ ਆਇਆ ਸਾਹਮਣੇ

ਅਜਨਾਲਾ (ਗੁਰਜੰਟ) : ਬੀਤੀ 11 ਜੂਨ ਨੂੰ ਅਜਨਾਲਾ ਦੇ ਨਜ਼ਦੀਕ ਰਾਏਪੁਰ ਦੀ ਨਹਿਰ ਕੰਢੇ ਤੋਂ ਬੇਹੋਸ਼ੀ ਦੀ ਹਾਲਤ ’ਚ ਮਿਲੇ ਨੌਜਵਾਨ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ  ਅਜਨਾਲਾ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਸਬ-ਡਿਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਵਿਪਨ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਤਨੀ ਦੇ ਬਿਆਨਾਂ ’ਤੇ ਦਰਜ ਮਾਮਲੇ ਤੋਂ ਬਾਅਦ ਪੁਲਸ ਵੱਲੋਂ ਕੀਤੀ ਤਫਤੀਸ਼ ਦੌਰਾਨ ਇਹ ਮਾਮਲਾ ਸਾਹਮਣੇ ਆਇਆ। ਸੰਦੀਪ ਸਿੰਘ ਸੰਨੀ ਵਾਸੀ ਪੰਜਗਰਾਈਆਂ ਅਤੇ ਗੁਰਸਾਜਨ ਸਿੰਘ ਭੋਏਵਾਲੀ ਦੀ ਆਪਸ ’ਚ ਰਿਸ਼ਤੇਦਾਰੀ ਹੈ ਅਤੇ ਗੁਰਸਾਜਨ ਸਿੰਘ ਦੇ ਸੰਦੀਪ ਸਿੰਘ ਸੰਨੀ ਦੀ ਰਿਸ਼ਤੇਦਾਰੀ ’ਚੋਂ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੀ ਰੰਜਿਸ਼ ਕਾਰਨ ਸੰਦੀਪ ਸਿੰਘ ਸੰਨੀ ਨੇ ਬੀਤੀ 11ਜੂਨ ਵਾਲੇ ਦਿਨ ਗੁਰਸਾਜਨ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਰਾਤ ਦੇ ਸਮੇਂ ਰਾਏਪੁਰ ਨਹਿਰ ’ਤੇ ਲੈ ਗਿਆ।

ਇਹ ਵੀ ਪੜ੍ਹੋ :  ਅਕਾਲੀ ਦਲ-ਬਸਪਾ ਵਲੋਂ ਕੈਪਟਨ ਦੇ ਸਿਸਵਾਂ ਫਾਰਮ ਦਾ ਘਿਰਾਓ, ਸੁਖਬੀਰ ਬਾਦਲ ਸਣੇ ਕਈ ਆਗੂ ਲਏ ਹਿਰਾਸਤ ’ਚ

ਉੱਥੇ ਜਾ ਕੇ ਉਸਦੇ ਸਿਰ ਵਿੱਚ ਬੇਸਬਾਲ ਦਾ ਵਾਰ ਕੀਤਾ ਕੀਤਾ ਅਤੇ ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ। ਉਸ ਨੂੰ ਮਰਿਆ ਸਮਝ ਕੇ ਨਹਿਰ ਦੇ ਕੰਢੇ ਸੁੱਟ ਕੇ ਭੱਜ ਗਿਆ। ਇਸ ਸੰਬੰਧੀ ਅਜਨਾਲਾ ਪੁਲਸ ਵੱਲੋਂ ਵਾਰਦਾਤ ’ਚ ਵਰਤਿਆ ਗਿਆ ਬੇਸਬਾਲ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ :  ਲਾਪਤਾ ਹੋਇਆ ਸੀ ਅਪਾਹਜ ਵਿਅਕਤੀ, ਜਾਂਚ ਦੌਰਾਨ ਸਾਹਮਣੇ ਆਈ ਪਤਨੀ ਦੀ ਹੈਵਾਨੀਅਤ ਭਰੀ ਕਰਤੂਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News