ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਇਕ ਖਿਲਾਫ਼ ਕੇਸ ਦਰਜ

Friday, Jul 20, 2018 - 07:04 AM (IST)

ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਇਕ ਖਿਲਾਫ਼ ਕੇਸ ਦਰਜ

ਫਗਵਾੜਾ, (ਹਰਜੋਤ)- ਇਕ ਨਾਬਾਲਗਾ ਨੂੰ ਡਰਾ ਧਮਕਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਸਦਰ ਪੁਲਸ ਨੇ ਇਕ  ਵਿਅਕਤੀ ਖਿਲਾਫ਼ ਧਾਰਾ 376, 4/8 ਪਾਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਕਤ ਵਿਅਕਤੀ  ਖੁਰਮਪੁਰ ਦੀ ਰਹਿਣ ਵਾਲੀ ਲੜਕੀ ਨੂੰ ਇਕ ਸਮਾਗਮ ’ਚ ਮਿਲਿਆ ਸੀ, ਜਿਥੇ ਉਸ ਨੇ ਉਸ ਦੀਆਂ  ਫੋਟੋਆਂ ਖਿੱਚ ਲਈਆਂ ਤੇ ਬਾਅਦ 'ਚ ਕੁਝ ਦਿਨ ਬਾਅਦ ਉਸ ਨਾਲ ਫ਼ੋਨ ’ਤੇ ਗੱਲ ਕਰਨ ਲੱਗ ਪਿਆ ਅਤੇ ਲੜਕੀ ਨੂੰ 28 ਮਈ ਨੂੰ ਡਰਾ-ਧਮਕਾ ਕੇ ਉਸ ਦੇ ਘਰ ਚੱਲਾ ਗਿਆ ਅਤੇ ਉਸ ਨਾਲ  ਜਬਰ-ਜ਼ਾਨਾਹ ਕੀਤਾ।
ਜਿਸ ਸਬੰਧੀ ਪੁਲਸ ਨੇ ਦੋਸ਼ੀ ਜਗਤ ਰਾਮ ਉਰਫ਼ ਡਿੰਪੀ ਪੁੱਤਰ ਦਰਸ਼ਨ ਸਿੰਘ  ਵਾਸੀ ਪਿੰਡ ਲਾਈਨ ਪੰਡੋਰੀ ਥਾਣਾ ਮੁਕੇਰੀਅਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀ ਅਜੇ  ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

 


Related News