ਅਧਿਆਪਕਾ ਨਾਲ ਅਸ਼ਲੀਲ ਹਰਕਤਾਂ ਕਰਨ ''ਤੇ ਨੌਜਵਾਨ ਖਿਲਾਫ਼ ਕੇਸ ਦਰਜ
Sunday, Jun 11, 2017 - 01:30 AM (IST)
ਹੁਸ਼ਿਆਰਪੁਰ, (ਝਾਵਰ)- ਥਾਣਾ ਦਸੂਹਾ ਦੇ ਇਕ ਪਿੰਡ ਦੀ ਅਧਿਆਪਕਾ ਪਾਸ਼ੋ (ਕਾਲਪਨਿਕ ਨਾਂ), ਜੋ ਕਿ ਦਸੂਹਾ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਹੈ, ਜਦੋਂ ਸਕੂਲ ਤੋਂ ਛੁੱਟੀ ਉਪਰੰਤ ਆਪਣੀ ਮੋਪੇਡ 'ਤੇ ਝਿੰਗੜ ਕਲਾਂ ਪੀਰ ਦੀ ਜਗ੍ਹਾ ਕੋਲ ਪਹੁੰਚੀ ਤਾਂ ਇਸੇ ਪਿੰਡ ਦੇ ਇਕ ਨੌਜਵਾਨ ਲਖਵੀਰ ਸਿੰਘ ਉਰਫ ਬਿੱਲਾ ਪੁੱਤਰ ਹਰਭਜਨ ਸਿੰਘ ਨੇ ਉਸ ਨੂੰ ਬਾਂਹ ਤੋਂ ਫੜ ਲਿਆ, ਜਿਸ ਕਾਰਨ ਉਹ ਆਪਣੀ ਮੋਪੇਡ ਤੋਂ ਹੇਠਾਂ ਡਿੱਗ ਪਈ ਤੇ ਉਸ ਦੇ ਸਿਰ 'ਚ ਦਾਤਰ ਵੀ ਮਾਰਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਕਤ ਅਧਿਆਪਕਾ ਨੇ ਕਿਹਾ ਕਿ ਮੁਲਜ਼ਮ ਉਸ ਨਾਲ ਅਸ਼ਲੀਲ ਹਰਕਤ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਦਾ ਭਰਾ ਆ ਗਿਆ ਤੇ ਉਸ ਨੇ ਲਖਵੀਰ ਕੋਲੋਂ ਉਸ ਨੂੰ ਛੁਡਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅਧਿਆਪਕਾ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ।
