ਕਾਰ ਤੇ ਪੈਸਿਆਂ ਦੀ ਮੰਗ ਕਰਨ ''ਤੇ ਪਤੀ ਤੇ ਸੱਸ ਦੇ ਵਿਰੁੱਧ ਕੇਸ ਦਰਜ

Saturday, May 05, 2018 - 01:11 AM (IST)

ਗੁਰਦਾਸਪੁਰ/ਦੋਰਾਂਗਲਾ, (ਵਿਨੋਦ/ਨੰਦਾ)- ਇਕ ਵਿਆਹੁਤਾ ਤੋਂ ਪੇਕਿਆਂ ਤੋਂ ਕਾਰ ਅਤੇ 5 ਲੱਖ ਰੁਪਏ ਲੈ ਕੇ ਆਉਣ ਦੀ ਮੰਗ ਕਰਨ ਅਤੇ ਕੁੱਟ ਮਾਰ ਕਰ ਕੇ ਘਰ ਤੋਂ ਬਾਹਰ ਕੱਢਣ ਵਾਲੇ ਪਤੀ ਅਤੇ ਸੱਸ ਦੇ ਵਿਰੁੱਧ ਦੋਰਾਂਗਲਾ ਪੁਲਸ ਨੇ ਧਾਰਾ 498-ਏ ਅਧੀਨ ਕੇਸ ਦਰਜ ਕੀਤਾ ਹੈ। 
ਸ਼ਿਕਾਇਤਕਰਤਾ ਬਲਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਨਿਵਾਸੀ ਪਿੰਡ ਖੁਸ਼ੀਪੁਰ ਨੇ 22 ਮਈ 2017 ਨੂੰ ਪੁਲਸ ਐੱਸ. ਪੀ. ਇਨਵੈਸਟੀਗੇਸ਼ਨ ਗੁਰਦਾਸਪੁਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਵਿਆਹ 26-11-2015 ਨੂੰ ਗੁਰਬੀਰ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਪਿੰਡ ਪਠਾਨ ਨੰਗਲ ਜ਼ਿਲਾ ਅੰਮ੍ਰਿਤਸਰ ਦੇ ਨਾਲ ਹੋਇਆ ਸੀ ਅਤੇ ਵਿਆਹ ਦੇ ਮੌਕੇ ਮੇਰੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ। 
ਉਸ ਦਾ ਪਤੀ ਗੁਰਬੀਰ ਸਿੰਘ ਅਤੇ ਸੱਸ ਗੁਰਦੀਪ ਕੌਰ ਉਸ ਨੂੰ ਵਿਆਹ ਦਾ ਦਾਜ ਲਿਆਉਣ ਅਤੇ ਹੁਣ ਪੇਕਿਆਂ ਤੋਂ ਕਾਰ ਅਤੇ 5 ਲੱਖ ਰੁਪਏ ਲੈ ਕੇ ਆਉਣ ਦੀ ਮੰਗ ਕਰਦੇ ਹਨ, ਅਤੇ ਇਸ ਸਬੰਧੀ ਕੁੱਟ-ਮਾਰ ਵੀ ਕਰਦੇ ਹਨ। ਜਿਸ ਦੇ ਕਾਰਨ ਉਹ ਪੇਕੇ ਘਰ ਰਹਿੰਦੀ ਹੈ। ਇਸ ਸ਼ਿਕਾਇਤ ਦੀ ਜਾਂਚ ਫੈਮਲੀ ਵੈੱਲਫੇਅਰ ਕਮੇਟੀ ਗੁਰਦਾਸਪੁਰ ਨੂੰ ਸੌਂਪ ਦਿੱਤੀ ਹੈ। ਕਮੇਟੀ ਰਿਪੋਰਟ ਦੇ ਆਧਾਰ 'ਤੇ ਦੋਰਾਂਗਲਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਪਤੀ ਅਤੇ ਸੱਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜੋ ਫਰਾਰ ਦੱਸੇ ਜਾ ਰਹੇ ਹਨ। 


Related News