ਸਕੂਲ ਦੇ ਸਾਬਕਾ ਕੈਸ਼ੀਅਰ ਵਿਰੁੱਧ ਮਾਮਲਾ ਦਰਜ

Monday, Apr 02, 2018 - 03:38 AM (IST)

ਮੋਗਾ, (ਆਜ਼ਾਦ)- ਸ਼ਿਵਾਲਾ ਸੂਦਾਂ 'ਚ ਸਥਿਤ ਆਰ. ਕੇ. ਐੱਸ. ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਪ੍ਰਧਾਨ ਸੰਜੀਵ ਸੂਦ ਨੇ ਸਕੂਲ ਦੇ ਸਾਬਕਾ ਕੈਸ਼ੀਅਰ 'ਤੇ ਸਕੂਲ ਦੀ ਈਮੇਲ ਆਈ. ਡੀ. ਹੈਕ ਕਰ ਕੇ ਉਸ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। 
ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੰਜੀਵ ਸੂਦ ਨੇ ਕਿਹਾ ਕਿ ਦੋਸ਼ੀ ਸਕੂਲ 'ਚ ਬਤੌਰ ਕੈਸ਼ੀਅਰ ਨੌਕਰੀ ਕਰਦਾ ਸੀ, ਜਿਸ ਨੂੰ ਸਕੂਲ ਪ੍ਰਸ਼ਾਸਨ ਨੇ ਨੌਕਰੀ ਤੋਂ ਹਟਾ ਦਿੱਤਾ ਪਰ ਉਸ ਨੇ ਸਕੂਲ ਦੀ ਈਮੇਲ ਆਈ. ਡੀ. ਹੈਕ ਕਰ ਕੇ ਉਸ ਦੀ ਦੁਰਵਰਤੋਂ ਕੀਤੀ। 
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਇਸ ਦੀ ਜਾਂਚ ਸਾਈਬਰ ਕ੍ਰਾਈਮ ਮੋਹਾਲੀ ਕੋਲ ਭੇਜੀ, ਜਿਸ 'ਤੇ ਆਈ. ਜੀ. ਸਾਈਬਰ ਕ੍ਰਾਈਮ ਵੱਲੋਂ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ, ਜਿਸ 'ਤੇ ਥਾਣਾ ਸਿਟੀ ਸਾਊਥ ਮੋਗਾ 'ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।


Related News