ਧੋਖਾਦੇਹੀ ਦੇ ਮਾਮਲੇ ''ਚ 3 ਖਿਲਾਫ਼ ਮਾਮਲਾ ਦਰਜ

Monday, Oct 23, 2017 - 07:33 AM (IST)

ਧੋਖਾਦੇਹੀ ਦੇ ਮਾਮਲੇ ''ਚ 3 ਖਿਲਾਫ਼ ਮਾਮਲਾ ਦਰਜ

ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ)- ਸੁਜਾਨਪੁਰ ਦੇ ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਲਕੀਤ ਸਿੰਘ ਵਾਸੀ ਗੁੱਜਰਾਂ ਸੁਜਾਨਪੁਰ ਨੇ ਐੱਸ. ਐੱਸ. ਪੀ. ਪਠਾਨਕੋਟ ਨੂੰ ਜੋਤੀ ਰਾਣੀ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨਰੋਟ ਜੈਮਲ ਸਿੰਘ, ਪਾਲ ਦਾਸ ਪੁੱਤਰ ਹੰਸਰਾਜ ਵਾਸੀ ਨਾਜੋਚੱਕ ਥਾਣਾ ਕਾਨਵਾਂ ਖਿਲਾਫ਼ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਸਹਾਰ ਖੱਡ ਵਿਚ ਆਰ. ਕੇ. ਸਟੋਨ ਕ੍ਰੈਸ਼ਰ ਬਿਆਨੇ 'ਤੇ ਖਰੀਦਿਆ ਅਤੇ ਕਬਜ਼ਾ ਲੈ ਕੇ ਕ੍ਰੈਸ਼ਰ ਨੂੰ ਵੱਡਾ ਕਰ ਕੇ 7 ਕਨਾਲ ਜ਼ਮੀਨ ਹੋਰ ਖਰੀਦੀ ਪਰ ਇਸ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ 'ਤੇ ਨਹੀਂ ਹੋ ਸਕਦੀ ਸੀ, ਜਿਸ 'ਤੇ ਮੈਂ ਆਪਣੇ ਪੁਰਾਣੇ ਜਾਣ-ਪਛਾਣ ਵਾਲੇ ਸੁਖਵਿੰਦਰ ਸਿੰਘ ਜੋ ਕਿ ਕਠੂਆ 'ਚ ਵਿਆਹਿਆ ਹੈ, ਦੀ ਪਤਨੀ ਜੋਤੀ ਦੇ ਨਾਂ 'ਤੇ ਉਕਤ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਫੈਸਲਾ ਲਿਆ, ਜਿਸ ਲਈ 9 ਮਾਰਚ, 2016 ਨੂੰ 65 ਲੱਖ ਰੁਪਏ ਜੋਤੀ ਰਾਣੀ ਦੇ ਖਾਤੇ ਵਿਚ ਮੇਰੇ ਵੱਲੋਂ ਪਾਏ ਗਏ, ਜਿਸ ਨੇ ਮੈਨੂੰ ਇਕ ਚੈੱਕ ਐੱਸ. ਬੀ. ਆਈ. ਬੈਂਕ ਕਾਲਜ ਰੋਡ ਕਠੂਆ ਦਾ ਦਿੱਤਾ। 
ਉਥੇ ਹੀ 29 ਮਾਰਚ, 2016 ਨੂੰ 25 ਲੱਖ ਰੁਪਏ ਦੀ ਹੋਰ ਰਾਸ਼ੀ ਜੋਤੀ ਰਾਣੀ ਦੇ ਖਾਤੇ ਵਿਚ ਟ੍ਰਾਂਸਫਰ ਕੀਤੀ ਗਈ। ਉਸ ਦੇ ਬਾਅਦ ਉਸ ਨੇ 25 ਲੱਖ ਰੁਪਏ ਦਾ ਚੈੱਕ ਮੈਨੂੰ ਦਿੱਤਾ। ਉਥੇ ਹੀ 10 ਲੱਖ ਰੁਪਏ ਦੀ ਰਾਸ਼ੀ ਵੀ ਨਕਦ ਦਿੱਤੀ। ਰਜਿਸਟਰੀ ਤੋਂ ਬਾਅਦ ਕ੍ਰੈਸ਼ਰ ਦੀ ਬਣੀ ਪਾਰਟਨਰਸ਼ਿਪ ਲੀਡ ਵਿਚ ਉਸ ਨੇ ਆਪਣੇ ਵੱਲੋਂ ਆਪਣੇ ਚਾਚੇ ਦੇ ਬੇਟੇ ਬਲਜੀਤ ਸਿੰਘ ਨੂੰ 40 ਫੀਸਦੀ ਹਿੱਸੇਦਾਰ, ਜੋਤੀ ਰਾਣੀ ਨੂੰ 40 ਫੀਸਦੀ ਹਿੱਸੇਦਾਰ ਅਤੇ 20 ਫੀਸਦੀ ਪਾਲ ਦਾਸ ਨੂੰ ਹਿੱਸੇਦਾਰ ਬਣਾਇਆ। ਕ੍ਰੈਸ਼ਰ ਵਿਚ ਮੇਰਾ ਜਿਥੇ ਇਕ ਕਰੋੜ 48 ਲੱਖ ਰੁਪਇਆ ਲੱਗਾ ਸੀ, ਉਥੇ ਹੀ 25 ਲੱਖ ਰੁਪਏ ਬਿਆਨੇ ਵਿਚ ਵੀ ਦਿੱਤੇ ਸਨ, ਜਦਕਿ ਸੁਖਵਿੰਦਰ ਸਿੰਘ ਨੇ ਇਸ ਵਿਚ ਕੋਈ ਪੈਸਾ ਨਹੀਂ ਲਾਇਆ। ਹੁਣ ਮੈਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਰਿਹਾ ਹੈ। ਇਸ ਲਈ ਸੁਖਵਿੰਦਰ ਸਿੰਘ, ਰੋਤੀ ਰਾਣੀ ਅਤੇ ਪਾਲ ਦਾਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਧਾਰ ਕਿਰਪਾਲ ਸਿੰਘ ਨੇ ਕੀਤੀ। ਪੜਤਾਲ ਤੋਂ ਬਾਅਦ ਸੁਜਾਨਪੁਰ ਪੁਲਸ ਨੇ ਸੁਖਜਿੰਦਰ ਸਿੰਘ, ਉਸ ਦੀ ਪਤਨੀ ਜੋਤੀ ਰਾਣੀ ਅਤੇ ਪਾਲ ਦਾਸ ਦੇ ਖਿਲਾਫ਼ ਧਾਰਾ 420, 120 ਬੀ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News