ਸਬੂਤ ਮਿਟਾਉਣ ਦੇ ਦੋਸ਼ ''ਚ ਕਚਹਿਰੀ ਦੇ ਚੌਕੀਦਾਰ ਖਿਲਾਫ ਮੁਕੱਦਮਾ ਦਰਜ
Sunday, Oct 29, 2017 - 12:32 PM (IST)
ਫਿਰੋਜ਼ਪੁਰ (ਕੁਮਾਰ) - ਕੇਸ ਦੀ ਫਾਈਲ ਗਾਇਬ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ 'ਚ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਮਾਣਯੋਗ ਅਦਾਲਤ ਦੇ ਆਦੇਸ਼ਾਂ ਅਨੁਸਾਰ ਚੌਕੀਦਾਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਚੀਫ ਜੁਡੀਸ਼ਲ ਮੈਜਿਸਟਰੇਟ ਫਿਰੋਜ਼ਪੁਰ ਮੈਡਮ ਤ੍ਰਿਪਤਜੋਤ ਕੌਰ ਦੇ ਆਦੇਸ਼ਾਂ ਅਨੁਸਾਰ ਪੁਲਸ ਨੇ ਚੌਕੀਦਾਰ ਅਜੇ ਕੁਮਾਰ ਦੇ ਖਿਲਾਫ ਸਰਕਾਰ ਬਨਾਮ ਕੇਵਲ ਕ੍ਰਿਸ਼ਨ ਕੇਸ ਦੀ ਫਾਈਲ ਗਾਇਬ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ।