ਕਾਰਾਂ ਟਕਰਾਈਆਂ, ਇਕ ਗੰਭੀਰ ਜ਼ਖਮੀ

Monday, Feb 19, 2018 - 02:33 AM (IST)

ਕਾਰਾਂ ਟਕਰਾਈਆਂ, ਇਕ ਗੰਭੀਰ ਜ਼ਖਮੀ

ਬਟਾਲਾ,   (ਬੇਰੀ)-  ਅੱਜ ਸਿੰਬਲ ਚੌਕ ਨੇੜੇ ਕਾਰਾਂ ਦੇ ਟਕਰਾਉਣ ਨਾਲ ਇਕ ਬਜ਼ੁਰਗ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।  ਜਾਣਕਾਰੀ ਦਿੰਦਿਆਂ ਪਵਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਆਪਣੀ ਕਾਰ 'ਚ ਸਵਾਰ ਹੋ ਕੇ ਸਿੰਬਲ ਚੌਕ ਤੋਂ ਬੱਸ ਸਟੈਂਡ ਜਾ ਰਿਹਾ ਸੀ ਕਿ ਜਦੋਂ 26 ਨੰਬਰ ਬਿਜਲੀ ਘਰ ਦੇ ਨੇੜੇ ਪਹੁੰਚਿਆ ਤਾਂ ਪੁਲਸ ਦਾ ਨਾਕਾ ਲੱਗਾ ਹੋਇਆ ਸੀ, ਜਿਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਭੀੜ ਦੇਖ ਕੇ ਮੋਟਰਸਾਈਕਲ ਸਵਾਰ ਆਪਣਾ ਮੋਟਰਸਾਈਕਲ ਭਜਾਉਣ ਲੱਗਾ, ਜਿਸ ਕਾਰਨ ਪੁਲਸ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਕੰਮ ਲੈਂਦੀਆਂ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮ ਮੇਰੀ ਕਾਰ ਦੇ ਅੱਗੇ ਆਇਆ, ਜਿਸ ਨੂੰ ਬਚਾਉਣ ਦੀ ਖਾਤਰ ਮੈਂ ਬਰੇਕ ਲਾ ਦਿੱਤੀ ਤਾਂ ਇਸੇ ਦੌਰਾਨ ਪਿੱਛਿਓਂ ਆ ਰਹੀ ਇਕ ਹੋਰ ਹੌਂਡਾ ਸਿਟੀ ਕਾਰ, ਜਿਸ ਨੂੰ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਚਲਾ ਰਿਹਾ ਸੀ, ਮੇਰੀ ਕਾਰ 'ਚ ਵੱਜੀ, ਜਿਸ ਕਾਰਨ ਤੇ ਪਿਛਲੀ ਕਾਰ 'ਚ ਬੈਠਾ ਬਜ਼ੁਰਗ ਸੁੱਚਾ ਸਿੰਘ ਪੁੱਤਰ ਬਹਾਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਸਮਾਚਾਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। 


Related News