ਕਾਰ ਅਸੈਸਰੀ ਵਾਲੀ ਦੁਕਾਨ ਤੋਂ ਤਾਲੇ ਤੋੜ ਕੇ ਸਵਾ ਲੱਖ ਦਾ ਸਮਾਨ ਚੋਰੀ

12/07/2020 4:19:26 PM

ਮਲੋਟ (ਜੁਨੇਜਾ) : ਬੀਤੀ ਰਾਤ ਅਣਪਛਾਤੇ ਚੋਰਾਂ ਨੇ ਜੀ. ਟੀ. ਰੋਡ ਨੇੜੇ ਪੀ. ਐੱਨ. ਬੀ. ਬੈਂਕ ਦੇ ਨਾਲ ਗਲੀ ਵਿਚ ਇਕ ਕਾਰ ਅਸੈਸਰੀ ਵਾਲੀ ਦੁਕਾਨ ਦੇ ਤਾਲੇ ਲੋੜ ਕੇ ਸਵਾ ਲੱਖ ਰੁਪਏ ਦੇ ਕਰੀਬ ਕੀਮਤ ਦਾ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਦੁਕਾਨ ਮਾਲਕ ਅਭੀ ਚਰਾਇਆ ਨੇ ਦੱਸਿਆ ਕਿ ਡਾ. ਗੋਇਲ ਦੇ ਹਸਪਤਾਲ ਵਾਲੀ ਗਲੀ ਵਿਚ ਉਸਦੀ ਦੁਕਾਨ ਹੈ ਜਿਸ ਵਿਖ ਕਾਰਾਂ ਵਿਚ ਲੱਗਣ ਵਾਲੀਆਂ ਐੱਲ. ਸੀ. ਡੀਜ਼. ਸਮੇਤ ਅਸੈਸਰੀ ਦਾ ਸਮਾਨ ਹੁੰਦਾ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਤਾਲੇ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਕਰੀਬ ਸਵਾ ਲੱਖ ਦੀ ਕੀਮਤ ਦਾ ਸਮਾਨ ਚੋਰੀ ਕਰ ਲਿਆ।

ਇਹ ਚੋਰ ਨਾਲ ਇਕ ਹੋਰ ਦੁਕਾਨ ਵਿਚ ਗਏ ਪਰ ਉਥੇ ਉਨ੍ਹਾਂ ਦੇ ਮਤਲਬ ਦਾ ਸਮਾਨ ਨਾ ਹੋਣ ਕਰਕੇ ਕੋਈ ਨੁਕਸਾਨ ਨਹੀਂ ਕਰ ਗਏ। ਇਹ ਵੀ ਪਤਾ ਲੱਗਾ ਹੈ ਕਿ ਅੰਦਰ ਅੱਗ ਬਾਲਣ ਦੇ ਨਿਸ਼ਾਨ ਹਨ ਜਿਸ ਤੋਂ ਜਾਪਦਾ ਹੈ ਕਿ ਹੋ ਸਕਦਾ ਚੋਰ ਚਿੱਟੇ ਆਦਿ ਨਸ਼ੇ ਦਾ ਸ਼ਿਕਾਰ ਹੋਣ ਅਤੇ ਅੰਦਰ ਬੈਠ ਕੇ ਉਹ ਚਿੱਟਾ ਪੀਦੇਂ ਰਹੇ ਹੋਣ। ਇਸ ਸਬੰਧੀ ਪੁਲਸ ਨੂੰ ਸੂਚਨਾ ਕਰ ਦਿੱਤੀ ਹੈ ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਪਰ ਪੁਲਿਸ ਦਾ ਕਹਿਣਾ ਹੈ ਜਿਥੇ ਇਸ ਦੁਕਾਨਦਾਰ ਨੇ ਬਾਹਰ ਜਾਂ ਅੰਦਰ ਕੈਮਰੇ ਨਹੀਂ ਲੱਗੇ ਉਥੇ ਪੀ ਐਨ ਬੀ ਦੀ ਮੇਨ ਬਰਾਂਚ ਦੇ ਇਕ ਪਾਸੇ ਵੱਲ ਇਹ ਚੋਰੀ ਦੀ ਘਟਨਾ ਹੋਈ ਹੈ ਪਰ ਸਾਈਡ ਵਾਲੇ ਪਾਸੇ ਬੈਂਕ ਨੇ ਕੋਈ ਕੈਮਰੇ ਨਹੀਂ ਲਾਏ ਗਏ।


Gurminder Singh

Content Editor

Related News