ਕਾਰਗਿਲ ਦੇ ਹੀਰੋ 'ਕੈਪਟਨ ਬਤਰਾ' ਨੌਜਵਾਨਾਂ ਲਈ ਬਣ ਰਹੇ ਨੇ ਰੋਲ ਮਾਡਲ (ਵੀਡੀਓ)
Thursday, Jul 25, 2019 - 11:14 AM (IST)
ਚੰਡੀਗੜ੍ਹ (ਬਿਓਰੋ) - 1999 'ਚ ਹੋਏ ਕਾਰਗਿਲ ਦੇ ਯੁੱਧ ਨੂੰ 20 ਸਾਲ ਪੂਰੇ ਹੋ ਚੁੱਕੇ ਹਨ, ਜਿਸ ਦੇ ਸ਼ਹੀਦਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਕਾਰਗਿਲ ਦੇ ਇਸ ਯੁੱਧ 'ਚ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸ਼ਹੀਦ ਕੈਪਟਨ ਵਿਕਰਮ ਬਤਰਾ ਲੱਖਾਂ ਨੌਜਵਾਨਾਂ ਲਈ ਅੱਜ ਰੋਲ ਮਾਡਲ ਸਿੱਧ ਹੋ ਰਹੇ ਹਨ। ਦੱਸ ਦੇਈਏ ਕਿ ਦੁਸ਼ਮਣ ਦੇ ਕਬਜ਼ੇ 'ਚੋਂ ਛੁਡਾ ਕੇ ਕਾਰਗਿਲ ਦੀ ਚੋਟੀ ਨੂੰ ਹਾਸਲ ਕਰਨ 'ਚ ਕੈਪਟਨ ਬਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ 20 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਕਈ ਸਮਾਗਮ ਹੋ ਰਹੇ ਹਨ। ਇਸ ਸਬੰਧ 'ਚ ਚੰਡੀਗੜ੍ਹ ਵਿਖੇ ਵੀ ਪੰਜਾਬ ਵਿਸ਼ਵ-ਵਿਦਿਆਲੇ ਦੇ ਡਿਫੈਂਸ ਤੇ ਨੈਸ਼ਨਲ ਸਕਿਓਰਟੀ ਸਟੱਡੀਜ ਵਿਭਾਗ ਵਲੋਂ ਵੀ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਹਰਿਆਣਾ ਦੇ ਵਿੱਤ ਮੰਤਰੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ।
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਇਸ ਮੌਕੇ ਕਿਹਾ ਕਿ ਜਵਾਨਾਂ 'ਚ ਆਪਣੇ ਦੇਸ਼ ਲਈ ਬੜ੍ਹਾ ਤਿਆਗ ਹੁੰਦਾ ਹੈ। ਇਸ ਮੌਕੇ ਵਿਕਰਮ ਬਤਰਾ ਦੇ ਭਰਾ ਵਿਸ਼ਾਲ ਬਤਰਾ ਤੇ ਹੋਰ ਵੱਖ-ਵੱਖ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਰੱਖੇ। ਦੱਸ ਦੇਈਏ ਕਿ ਭਾਰਤੀ ਇਤਿਹਾਸ 'ਚ ਕਾਰਗਿਲ ਯੁੱਧ ਦੀ ਗੌਰਵਮਈ ਗਾਥਾ ਰਹੀ ਹੈ, ਜਿਸ 'ਚ ਸ਼ਹੀਦ ਹੋਏ ਸ਼ਹੀਦਾਂ ਨੂੰ 'ਜਗਬਾਣੀ' ਸਲਾਮ ਕਰਦਾ ਹੈ।