ਜਲੰਧਰ ’ਚ ਨੇਤਾ ਜੀ ਬਿਨਾਂ ਟੈਂਡਰ TOW ਕਰਵਾ ਰਹੇ ਲੋਕਾਂ ਦੀਆਂ ਗੱਡੀਆਂ

Friday, Dec 25, 2020 - 04:48 PM (IST)

ਜਲੰਧਰ (ਵਰੁਣ)— ਤਾਲਾਬੰਦੀ ਦੌਰਾਨ ਬੰਦ ਕੀਤਾ ਟੋਅ-ਵੈਨ ਸਿਸਟਮ ਗੁਪਤ ਤਰੀਕੇ ਨਾਲ ਦੋਬਾਰਾ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਇਕ ਪਾਰਟੀ ਦੇ ਆਗੂ ਦਾ ਹੱਥ ਅਤੇ ਉਸ ਦੀ ਉੱਚ ਅਧਿਕਾਰੀਆਂ ਤੱਕ ਪਹੁੰਚ ਕਾਰਨ ਹੀ ਅਜਿਹਾ ਹੋ ਸਕਿਆ ਹੈ , ਜੋਕਿ ਕਾਫ਼ੀ ਸਾਲਾਂ ਤੋਂ ਆਪਣੀ ਪਹੁੰਚ ਦਾ ਫਾਇਦਾ ਉੱਠਾ ਰਿਹਾ þ, ਜਿਸ ਕਾਰਨ ਗੱਡੀਆਂ ਟੋਅ ਕਰਨ ਦਾ ਟੈਂਡਰ ਤੱਕ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਪਲਾਨਿੰਗ ਸੀ ਕਿ ਦੋ ਗੱਡੀਆਂ ਦਾ ਠੇਕਾ ਲੈਣ ਲਈ ਟੈਂਡਰ ਕੱਢੇ ਜਾਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਇਹ ਠੇਕਾ ਵੀ ਉਸੇ ਨੇਤਾ ਨੇ ਆਪਣੇ ਪਾਰਟਨਰ ਨਾਲ ਮਿਲ ਕੇ ਲੈ ਰੱਖਿਆ ਹੈ। 

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਟੈਂਡਰ ਕੱਢਣ ਕਾਰਨ ਹੀ ਦੋ ਗੱਡੀਆਂ ਫੀਲਡ ’ਚ ਨਹੀਂ ਉਤਾਰੀਆਂ ਗਈਆਂ ਸਨ। ਇਸ ਵਾਰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੂੰ ਵੀ ਪੂਰਾ ਯਕੀਨ ਸੀ ਕਿ ਟੋਅ ਕਰਨ ਲਈ ਟੈਂਡਰ ਖੋਲ੍ਹੇ ਜਾਣਗੇ ਅਤੇ ਇਹ ਵੀ ਉਮੀਦ ਸੀ ਕਿ ਟੈਂਡਰ ’ਚ ਸਰਕਾਰੀ ਖਜਾਨੇ ’ਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ। ਦੱਸ ਦੇਈਏ ਕਿ ਦੋ ਗੱਡੀਆਂ ਟੋਅ ਹੋਣ ’ਤੇ ਪ੍ਰਤੀ ਗਤੀ 1166 ਰੁਪਏ ਦਾ ਜੁਰਮਾਨਾ ਭੁਗਤਣਾ ਪੈਂਦਾ ਸੀ, ਜਿਸ ’ਚੋਂ 500 ਰੁਪਏ ਸਰਕਾਰੀ ਖਜਾਨੇ ’ਚ ਅਤੇ 566 ਰੁਪਏ ਠੇਕੇਦਾਰ ਦੇ ਹਿੱਸੇ ’ਚ ਅਤੇ 100 ਰੁਪਏ ਜੀ. ਐੱਸ. ਟੀ. ਦੇ ਹੁੰਦੇ ਸਨ। 

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

ਸੂਤਰਾਂ ਦੀ ਮੰਨੀਏ ਤਾਂ ਸਿਆਸੀ ਪਹੰੁਚ ਹੋਣ ਕਰਕੇ ਟੈਂਡਰ ਨਹੀਂ ਹੋਏ, ਜਿਸ ਦੇ ਚਲਦਿਆਂ ਫਿਰ ਤੋਂ ਪੁਰਾਣੇ ਠੇਕੇਦਾਰ ਨੂੰ ਹੀ ਗੁਪਤ ਤਰੀਕੇ ਨਾਲ ਗੱਡੀਆਂ ਟੋਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਹਰ ਸਾਲ ਦੋ ਟੋਅ ਗੱਡੀਆਂ ਲਈ ਟੈਂਡਰ ਕੱਢਣ ਦੀ ਯੋਜਨਾ ਤਿਆਰ ਹੰੁਦੀ ਆਈ ਹੈ ਪਰ ਗੱਲ ਸਿਰੇ ਤੱਕ ਨਹੀਂ ਪਹੁੰਚ ਸਕੀ। ਟ੍ਰੈਫਿਕ ਪੁਲਸ ਜਲੰਧਰ ਦੇ ਸਾਬਕਾ ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਨੇ ਠੇਕੇਦਾਰ ਪ੍ਰਥਾ ਨੂੰ ਖ਼ਤਮ ਕਰਨ ਲਈ ਉੱਚ ਅਧਿਕਾਰੀਆਂ ਨਾਲ ਟੋਅ ਕਰਨ ਲਈ ਸਰਕਾਰੀ ਗੱਡੀਆਂ ਦੀ ਮੰਦ ਕੀਤੀ ਸੀ ਤਾਂਕਿ 1166 ਰੁਪਏ ’ਚ ਜੀ. ਐੱਸ. ਟੀ. ਨੂੰ ਛੱਡ ਕੇ ਬਾਕੀ ਸਾਰਾ ਪੈਸਾ ਸਰਕਾਰੀ ਖਜਾਨੇ ’ਚ ਆਏ। ਜ਼ਿਕਰਯੋਗ þ ਕਿ ਪ੍ਰਤੀ ਦਿਨ ਸ਼ਹਿਰ ’ਚੋਂ 50 ਤੋਂ 60 ਗੱਡੀਆਂ ਟੋਅ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

ਕਹਿਣਾ ਹੈ ਅਧਿਕਾਰੀਆਂ ਦਾ 
ਇਸ ਬਾਰੇ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਆਏ ਆਦੇਸ਼ਾਂ ਦੇ ਚਲਦਿਆਂ ਟੋਅ ਗੱਡੀਆਂ ਫੀਲਡ ’ਚ ਉਤਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਟੈਂਡਰ ਨੂੰ ਲੈ ਕੇ ਅਜੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ। 

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲੱਥੀਆਂ ਪੱਗਾਂ
ਇੱਧਰ ਲੱਗਾ ਟ੍ਰੈਫਿਕ ਜਾਮ 
ਠੇਕਾ ਲੈਣ ਵਾਲੇ ਨੇਤਾ ਦੀ ਪਹੁੰਚ ਇੰਨੀ ਹੈ ਕਿ ਉਸ ’ਤੇ ਕੋਈ ਸਵਾਲ ਵੀ ਖੜ੍ਹਾ ਨਹੀਂ ਕਰ ਸਕਦਾ। ਇਹੀ ਕਾਰਨ þ ਕਿ ਠੇਕੇਦਾਰ ਅਤੇ ਨੇਤਾ ਟ੍ਰੈਫਿਕ ਥਾਣੇ ਨੇੜੇ ਤੋਂ ਹੀ ਨੋ ਪਾਰਕਿੰਗ ਜਾਂ ਫਿਰ ਸੜਕ ’ਤੇ ਖੜੀਆਂ ਗੱਡੀਆਂ ਨੂੰ ਟੋਅ ਕਰਵਾ ਲੈਂਦਾ ਹੈ ਪਰ ਸ਼ਹਿਰ ’ਚ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਕਾਰਨ ਲੱਗ ਰਹੇ ਜਾਮ ਤੋਂ ਇਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ। ਇਸ ਤੋਂ ਪਹਿਲਾਂ ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ ਨੇ ਟੋਅ ਗੱਡੀਆਂ ਨੂੰ ਚਾਰ ਜ਼ੋਨ ’ਚ ਵੰਡਿਆ ਸੀ ਪਰ ਕੁਝ ਹੀ ਸਮੇਂ ਤੱਕ ਇਹ ਸਿਸਟਮ ਚਲਿਆ ਅਤੇ ਫਿਰ ਤੋਂ ਵੱਧ ਤੋਂ ਵੱਧ ਗੱਡੀਆਂ ਟੋਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਲਾਤ ਇਹ þ ਕਿ ਟ੍ਰੈਫਿਕ ਥਾਣੇ ਦੇ ਨੇੜਿਓਂ ਗੱਡੀਆਂ ਚੱੁਕ ਲਈਆਂ ਜਾਂਦੀਆਂ ਹਨ ਪਰ ਸ਼ਹਿਰ ਦੀਆਂ ਹੋਰ ਥਾਵਾਂ ਤੋਂ ਨੋ ਪਾਰਕਿੰਗ ਜਾਂ ਫਿਰ ਸੜਕ ’ਤੇ ਖੜ੍ਹੀਆਂ ਗੱਡੀਆਂ ’ਤੇ ਕੋਈ ਫੋਕਸ ਨਹੀਂ ਕੀਤਾ ਜਾ ਰਿਹਾ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਵੀਡੀਓ)


shivani attri

Content Editor

Related News