ਟਾਇਰ ਪੰਕਚਰ ਹੋਣ ਕਾਰਨ ਕਾਰ ਪਲਟੀ
Friday, Dec 22, 2017 - 01:07 AM (IST)
ਘਨੌਲੀ, (ਸ਼ਰਮਾ)- ਦਿੱਲੀ ਤੋਂ ਤਿੰਨ ਨੌਜਵਾਨ ਮਨਾਲੀ ਲਈ ਆਪਣੀ ਕਾਰ 'ਚ ਜਾ ਰਹੇ ਸਨ ਕਿ ਘਨੌਲੀ ਬੱਸ ਅੱਡੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਅਤੇ ਕਾਰ ਬੇਕਾਬੂ ਹੋ ਗਈ। ਬੇਕਾਬੂ ਕਾਰ ਨੈਸ਼ਨਲ ਹਾਈਵੇ ਤੋਂ ਉਤਰ ਕੇ ਅੱਗੇ ਕੰਧ ਨਾਲ ਵੱਜ ਕੇ ਪਲਟ ਗਈ। ਜਾਣਕਾਰੀ ਅਨੁਸਾਰ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਸ ਹਾਦਸੇ ਦੌਰਾਨ ਜ਼ਖਮੀ ਪਾਰਸ ਪੁੱਤਰ ਨਰਿੰਦਰ ਕੁਮਾਰ ਦਿੱਲੀ ਨੂੰ ਹਾਈਵੇ ਪੁਲਸ ਮੁਲਾਜ਼ਮਾਂ ਨੇ ਰੂਪਨਗਰ ਦੇ ਸਿਵਲ ਹਸਪਤਾਲ 'ਚ ਲਿਆਂਦਾ।
