ਪਿੰਡ ਢਡਿਆਲਾ ''ਚ ਰਾਤ ਵੇਲੇ ਛੱਪੜ ''ਚ ਡਿਗੀ ਕਾਰ, ਇਕ ਨੌਜਵਾਨ ਲਾਪਤਾ
Thursday, Nov 25, 2021 - 09:28 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਟਾਂਡਾ ਦੇ ਪਿੰਡ ਢਡਿਆਲਾ ਵਿੱਚ ਬੀਤੀ ਦੇਰ ਰਾਤ ਇਕ ਆਲਟੋ ਕਾਰ ਕਾਫ਼ੀ ਡੂੰਘੇ ਛੱਪੜ ਵਿੱਚ ਡਿੱਗ ਗਈ। ਇਸ ਕਾਰ ਵਿੱਚ ਸਵਾਰ ਇਕ ਨੌਜਵਾਨ ਤਾਂ ਬਾਹਰ ਨਿਕਲ ਗਿਆ ਪਰ ਉੜਮੁੜ ਵਾਸੀ ਨੌਜਵਾਨ ਅਜੇ ਵੀ ਲਾਪਤਾ ਹੈ। ਉਸ ਨੂੰ ਰਾਤ ਭਰ ਤਲਾਸ਼ ਕਰਨ ਦੀ ਕੋਸ਼ਿਸ਼ ਜਾਰੀ ਰਹੀ।
ਇਹ ਵੀ ਪੜ੍ਹੋ : ਪਟਿਆਲਾ : CM ਚੰਨੀ ਦੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ 'ਚ
ਜਾਣਕਾਰੀ ਮੁਤਾਬਕ ਦੇਰ ਰਾਤ 11 ਵਜੇ ਦੇ ਕਰੀਬ ਆਲਟੋ ਕਾਰ ਪਿੰਡ ਦੇ ਛੱਪੜ ਵਿੱਚ ਬੇਕਾਬੂ ਹੋ ਕੇ ਡਿੱਗ ਗਈ ਕਾਰ ਵਿੱਚ ਸਵਾਰ ਨੌਜਵਾਨ ਹਰਮਨ ਵਾਸੀ ਚੌਲਾਂਗ ਤਾਂ ਬਾਹਰ ਨਿਕਲ ਆਇਆ ਪਰ ਨੰਨੀ ਪੁੱਤਰ ਕਮਲ ਕੁਮਾਰ ਵਾਸੀ ਉੜਮੁੜ ਅਜੇ ਵੀ ਲਾਪਤਾ ਹੈ, ਜਿਸ ਨੂੰ ਤਲਾਸ਼ ਕਰਨ ਦੇ ਉੱਦਮ ਅੱਜ ਸਵੇਰੇ ਵੀ ਜਾਰੀ ਸਨ।
ਇਹ ਵੀ ਪੜ੍ਹੋ : ਪਟਿਆਲਾ ਪੁੱਜੇ CM ਚੰਨੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ
ਕਾਰ ਕਿਹੜੇ ਹਾਲਾਤ ਵਿੱਚ ਛੱਪੜ ਵਿੱਚ ਡਿਗੀ, ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ