ਬਾਜ਼ਾਰ ''ਚ ਖੜ੍ਹੀ ਕਾਰ ਨੂੰ ਲੱਗੀ ਅੱਗ
Thursday, Nov 16, 2017 - 07:56 AM (IST)
ਜਲਾਲਾਬਾਦ (ਨਿਖੰਜ, ਗੁਲਸ਼ਨ, ਜਤਿੰਦਰ, ਬੰਟੀ, ਦੀਪਕ) – ਸਥਾਨਕ ਦੇਵੀ ਦੁਆਰਾ ਮੰਦਰ ਕੋਲ ਅੱਜ ਸਵੇਰੇ ਬਾਜ਼ਾਰ 'ਚ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਘਟਨਾ ਸਥਾਨ ਮੌਕੇ ਇਕੱਠੇ ਹੋਏ ਦੁਕਾਨਦਾਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗੇ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ ਉਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਵਾਸੀ ਘਾਂਗਾ ਅੱਜ ਸਵੇਰੇ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਕਾਰ 'ਚ ਸ਼ਹਿਰ ਆਇਆ ਸੀ ਤੇ ਆਪਣੀ ਕਾਰ ਨੂੰ ਦੇਵੀ ਦੁਆਰਾ ਮੰਦਰ ਕੋਲ ਖੜ੍ਹੀ ਕਰ ਕੇ ਬਾਜ਼ਾਰ ਤੋਂ ਸਾਮਾਨ ਖਰੀਦਣ ਲਈ ਚਲਾ ਗਿਆ ਪਰ ਅਚਾਨਕ ਕੁਝ ਦੇਰ ਬਾਅਦ ਕਾਰ ਨੂੰ ਅੱਗ ਲੱਗ ਗਈ। ਘਟਨਾ ਸਥਾਨ 'ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
