ਜਦੋਂ ਮੋਹਾਲੀ ਏਅਰਪੋਰਟ ਰੋਡ ''ਤੇ ਚੱਲਦੀ ਕਾਰ ਨੂੰ ਲੱਗੀ ਅੱਗ...
Monday, Jul 30, 2018 - 02:23 PM (IST)
ਮੋਹਾਲੀ (ਕੁਲਦੀਪ) : ਏਅਰਪੋਰਟ ਰੋਡ 'ਤੇ ਬੀਤੇ ਦਿਨ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਸਮੇਂ ਸਿਰ ਪਤਾ ਲੱਗਣ 'ਤੇ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਮੁਤਾਬਕ ਪਿੰਡ ਬਾਕਰਪੁਰ ਵਾਸੀ ਦਿਲਬਾਗ ਸਿੰਘ ਆਪਣੇ ਭਰਾ ਨਾਲ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਸੈਕਟਰ-66 ਨੇੜਿਓਂ ਲੰਘ ਰਹੀ ਸੀ ਤਾਂ ਕਾਰ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਕਾਰ ਨੂੰ ਰੋਕ ਕੇ ਬੋਨਟ ਖੋਲ੍ਹਿਆ ਤਾਂ ਇਕਦਮ ਇੰਜਣ ਨੂੰ ਅੱਗ ਲੱਗ ਗਈ। ਇਸ ਦੌਰਾਨ ਸੜਕ ਤੋਂ ਲੰਘ ਰਹੇ ਰੇਤ-ਬੱਜਰੀ ਦੇ ਮਿਕਸਚਰ ਵਾਲੇ ਟਰੱਕ ਦੇ ਚਾਲਕ ਨੇ ਆਪਣੇ ਟਰੱਕ 'ਚੋਂ ਫਾਇਰ ਸੇਫਟੀ ਯੰਤਰ ਕੱਢ ਕੇ ਕਾਰ ਦੀ ਅੱਗ ਬੁਝਾਈ।
