ਖਰੜ ਦੇ ਥਾਣੇ ''ਚ ਖੜ੍ਹੀ ਕਾਰ ਨੂੰ ਲੱੱਗੀ ਅੱਗ

Tuesday, Mar 13, 2018 - 03:39 PM (IST)

ਖਰੜ ਦੇ ਥਾਣੇ ''ਚ ਖੜ੍ਹੀ ਕਾਰ ਨੂੰ ਲੱੱਗੀ ਅੱਗ

ਖਰੜ (ਅਮਰਦੀਪ) : ਥਾਣਾ ਸਿਟੀ ਖਰੜ ਵਿਖੇ ਖੜ੍ਹੇ ਮਾਲ ਮੁਕੱਦਮਿਆਂ ਦੇ ਇਕ ਵਾਹਨ ਨੂੰ ਮੰਗਲਵਾਰ ਨੂੰ ਅੱਗ ਲੱਗ ਗਈ ਪਰ ਥਾਣਾ ਸਿਟੀ ਅਤੇ ਹੋਰ ਨਾਲ ਲੱਗਦੀਆਂ ਦੁਕਾਨਾਂ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਥਾਣਾ ਸਿਟੀ ਦੇ ਅੰਦਰ ਖੜ੍ਹੀ ਮਾਲ ਮੁਕੱਦਮੇ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੀਆਂ ਲਪਟਾਂ ਫੈਲ ਗਈਆਂ। ਰੌਲਾ ਪੈਣ 'ਤੇ ਥਾਣਾ ਸਿਟੀ ਦੇ ਸਮੂਹ ਮੁਲਾਜ਼ਮ ਅਤੇ ਦੁਕਾਨਦਾਰ ਇਕੱਠੇ ਹੋ ਗਏ ਤਾਂ ਮੌਕੇ 'ਤੇ ਖੜ੍ਹੇ ਟਿਊਬਵੈੱਲ ਆਪਰੇਟਰ ਸਤਨਾਮ ਸਿੰਘ, ਗੁਰਨਾਮ ਸਿੰਘ, ਸੋਂਢੀ, ਜੰਗ ਬਹਾਦਰ ਅਤੇ ਹੌਲਦਾਰ ਮੇਹਣ ਲਾਲ ਨੇ ਬਹਾਦਰੀ ਨਾਲ ਬਾਲਟੀਆਂ ਭਰ-ਭਰ ਕੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਫੈਲ ਚੁੱਕੀ ਸੀ। ਇਸ ਤੋਂ ਬਾਅਦ ਮੋਹਾਲੀ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਤੁਹਾਨੂੰ ਦੱਸ ਦੇਈਏ ਕਿ ਥਾਣੇ ਦੇ ਨਾਲ ਇਕ ਪ੍ਰਾਈਵੇਟ ਹਸਪਤਾਲ ਵੀ ਹੈ, ਜਿੱਥੇ ਅਕਸਰ ਕਾਫੀ ਮਰੀਜ਼ ਹੁੰਦੇ ਹਨ ਅਤੇ ਜੇਕਰ ਅੱਗ 'ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਵਧੇਰੇ ਨੁਕਸਾਨ ਹੋਣ ਦਾ ਖਦਸ਼ਾ ਸੀ। ਫਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। 


Related News