ਕਾਰ ਦੀ ਜਾਅਲੀ ਐੱਫ. ਆਈ. ਆਰ. ਦਰਜ ਕਰਵਾਉਣ ਤੇ ਜਾਅਲੀ ਨੰਬਰ ਲਾਉਣ ''ਤੇ 2 ਗ੍ਰਿਫ਼ਤਾਰ

Sunday, Nov 05, 2017 - 03:56 AM (IST)

ਕਾਰ ਦੀ ਜਾਅਲੀ ਐੱਫ. ਆਈ. ਆਰ. ਦਰਜ ਕਰਵਾਉਣ ਤੇ ਜਾਅਲੀ ਨੰਬਰ ਲਾਉਣ ''ਤੇ 2 ਗ੍ਰਿਫ਼ਤਾਰ

ਮੁਕੇਰੀਆਂ, (ਝਾਵਰ, ਨਾਗਲਾ)- ਮੁਕੇਰੀਆਂ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੇ ਇਕ ਵਰਨਾ ਗੱਡੀ ਦਾ ਨੰਬਰ ਬਦਲ ਕੇ ਉਸ ਨੂੰ ਚੋਰੀ ਹੋਈ ਦਰਸਾ ਕੇ ਥਾਣਾ ਡਵੀਜ਼ਨ ਨੰ. 6 ਜਲੰਧਰ ਵਿਖੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਤਾਂ ਜੋ ਇੰਸ਼ੋਰੈਂਸ ਕੰਪਨੀ ਕੋਲੋਂ ਇੰਸ਼ੋਰੈਂਸ ਲਿਆ ਜਾ ਸਕੇ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਵਰਨਾ ਕਾਰ ਨੰ. ਐੱਚ ਪੀ-39-ਏ-0010 ਨੂੰ ਰੋਕ ਕੇ ਕਾਰ ਦੇ ਚਾਲਕ ਕੋਲੋਂ ਲੋੜੀਂਦੇ ਕਾਗਜ਼ਾਤ ਦੀ ਮੰਗ ਕੀਤੀ ਪਰ ਉਹ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਉਕਤ ਕਾਰ ਦਾ ਨੰਬਰ ਵਾਹਨ ਐਪ ਰਾਹੀਂ ਚੈੱਕ ਕਰਨ 'ਤੇ ਫਾਰਚੂਨਰ ਗੱਡੀ ਦਾ ਪਾਇਆ ਗਿਆ, ਜਦਕਿ ਵਰਨਾ ਕਾਰ ਦਾ ਅਸਲ ਨੰ. ਪੀ ਬੀ 07-ਏ ਵਾਈ-2221 ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਰ ਦੇ ਚਾਲਕ ਸੁਖਦੇਵ ਕੌਸ਼ਲ ਅਤੇ ਗੱਡੀ ਦੇ ਮਾਲਕ ਮਹਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਕਸਬਾ ਰੋਡ ਦਸੂਹਾ ਨੇ ਇਸ ਗੱਡੀ ਨੂੰ ਆਪਸੀ ਸਲਾਹ ਨਾਲ ਬਤੌਰ ਟੈਕਸੀ ਚਲਾਉਣਾ ਸ਼ੁਰੂ ਕਰ ਦਿੱਤਾ ਸੀ। 
ਪੁਲਸ ਨੇ ਦੋਵਾਂ ਖਿਲਾਫ਼ ਧਾਰਾ 379, 411, 482 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਮਿਲ ਗਿਆ ਹੈ। 


Related News