ਬੱਸ ਦੀ ਟੱਕਰ ਨਾਲ ਕਾਰ ਚਾਲਕ ਦੀ ਮੌਤ; 4 ਅੌਰਤਾਂ ਜ਼ਖਮੀ

Friday, Jun 29, 2018 - 01:14 AM (IST)

ਬੱਸ ਦੀ ਟੱਕਰ ਨਾਲ ਕਾਰ ਚਾਲਕ ਦੀ ਮੌਤ; 4 ਅੌਰਤਾਂ ਜ਼ਖਮੀ

ਬਲਾਚੌਰ, (ਕਟਾਰੀਆ/ ਕਿਰਨ)- ਤਡ਼ਕਸਾਰ ਕਰੀਬ 3 ਵਜੇ ਨਵਾਂਸ਼ਹਿਰ-ਰੂਪਨਗਰ ਮੁੱਖ ਮਾਰਗ ’ਤੇ ਪੰਪ ਨੇਡ਼ੇ ਹੋਈ ਕਾਰ ਤੇ ਬੱਸ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ ਅਤੇ ਕਾਰ ’ਚ ਸਵਾਰ 4 ਅੌਰਤਾਂ ਜ਼ਖਮੀ ਹੋ ਗਈਅਾਂ। 
ਜਾਣਕਾਰੀ ਅਨੁਸਾਰ ਅਬਦੁਲ ਸਤਾਰ (57) ਬਸਤੀ ਬਾਵਾ ਖੇਲ ਜਲੰਧਰ ਆਪਣੀ ਮਾਰੂਤੀ ਕਾਰ ’ਚ ਪਰਿਵਾਰ ਸਮੇਤ ਚੰਡੀਗਡ਼੍ਹ ਨੂੰ ਜਾ ਰਿਹਾ ਸੀ ਕਿ ਸਾਹਮਣਿਓਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ, ਜੋ ਚੰਡੀਗਡ਼੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ, ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਬਲਾਚੌਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਲਾਚੌਰ ਦਾਖਲ ਕਰਵਾਇਆ, ਜਿਥੇ ਕਾਰ ਚਾਲਕ ਅਬਦੁਲ ਸਤਾਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਮ੍ਰਿਤਕ ਦੀ ਪਤਨੀ ਨਜ਼ਮਾ, ਪੁੱਤਰੀ ਰੁਕਾਈਆ, ਗੀਤਾ ਰਾਣੀ ਅਤੇ ਸੀਤਾ ਦੇਵੀ ਦੀ ਗੰਭੀਰ ਹਾਲਤ ਦੇਖਦਿਆਂ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੌਰਾਨ ਬੱਸ ਦੇ ਚਾਲਕ ਅਤੇ ਕੰਡਕਟਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਸਨ, ਪੁਲਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News