ਕਾਰ ਖੱਡ ''ਚ ਡਿੱਗਣ ਨਾਲ ਹੋਈ ਐਡਵੋਕੇਟ ਆਸ਼ਾ ਸ਼ਰਮਾ ਦੀ ਮੌਤ
Sunday, Jun 17, 2018 - 06:25 AM (IST)
ਮਹਿਤਪੁਰ, (ਸੂਦ)- ਬੱਚਿਆਂ ਨੂੰ ਜੂਨ ਦੀਆਂ ਛੁੱਟੀਆਂ 'ਚ ਡਲਹੌਜ਼ੀ ਘੁਮਾਉਣ ਗਏ ਮਹਿਤਪੁਰ ਵਾਸੀ ਰਾਜਵਿੰਦਰ ਸ਼ਰਮਾ, ਉਨ੍ਹਾਂ ਦੀ ਪਤਨੀ ਆਸ਼ਾ ਰਾਣੀ ਸ਼ਰਮਾ, ਲੜਕਾ ਪਾਰਸ ਤੇ ਲੜਕਾ ਵੰਸ਼ ਖਜਿਆਰ ਰਸਤੇ 'ਚ ਪਿੰਡ ਭਟਾਵਾਂ ਨੇੜੇ ਕਾਰ ਖੱਡ 'ਚ ਡਿੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ 'ਚ ਆਸ਼ਾ ਰਾਣੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਰਾਜਵਿੰਦਰ ਸ਼ਰਮਾ ਤੇ ਲੜਕਾ ਪਾਰਸ ਗੰਭੀਰ ਜ਼ਖਮੀ ਹੋ ਗਏ ਤੇ ਛੋਟਾ ਲੜਕਾ ਵੰਸ਼ ਕਾਰ ਦੀ ਤਾਕੀ 'ਚੋਂ ਬਾਹਰ ਡਿੱਗਣ ਨਾਲ ਬਚ ਗਿਆ। ਇਸ ਘਟਨਾ ਨਾਲ ਇਲਾਕੇ 'ਚ ਸ਼ੋਕ ਦੀ ਲਹਿਰ ਦੌੜ ਗਈ। ਅੱਜ ਆਸ਼ਾ ਰਾਣੀ ਸ਼ਰਮਾ ਦਾ ਅੰਤਿਮ ਸੰਸਕਾਰ ਮਹਿਤਪੁਰ ਵਿਖੇ ਕੀਤਾ ਗਿਆ।
