ਕਾਰ ਦਰੱਖਤ ਨਾਲ ਟਕਰਾਈ, 1 ਦੀ ਮੌਤ, 2 ਜ਼ਖਮੀ

Thursday, Feb 22, 2018 - 11:02 AM (IST)

ਬਟਾਲਾ/ਫਤਿਗੜ੍ਹ ਚੂੜੀਆਂ (ਬੇਰੀ, ਸਾਰੰਗਲ) - ਸੰਤੁਲਨ ਵਿਗੜਨ ਕਾਰਨ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ 'ਚ ਸਵਾਰ ਹੋ ਕੇ ਤਿੰਨ ਵਿਅਕਤੀ ਪਿੰਡ ਸੋਹੀਆਂ ਤੋਂ ਰਾਮਦਾਸ ਜਾ ਰਹੇ ਸਨ ਕਿ ਜਦੋਂ ਪਿੰਡ ਬੱਦੋਵਾਲ ਕਲਾਂ ਨਜ਼ਦੀਕ ਪੁੱਜੇ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਤੋਂ ਉੱਤਰ ਕੇ ਦਰੱਖਤ ਨਾਲ ਟਕਰਾਅ ਗਈ, ਜਿਸ ਕਾਰਨ ਕਾਰ 'ਚ ਸਵਾਰ ਤਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੋਹੀਆਂ ਦੀ ਮੌਤ ਹੋ ਗਈ, ਜਦਕਿ ਜੋਬਨਪ੍ਰੀਤ ਸਿੰਘ ਵਾਸੀ ਲੁਹਾਰਕਾ ਤੇ ਕਰਮਪਾਲ ਸਿੰਘ ਵਾਸੀ ਸੁਲਤਾਨ ਲੋਧੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲਾਈਫ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News