ਕਾਰ ਤੇ ਬੁਲੈਰੋ ਦੀ ਟੱਕਰ ਦੌਰਾਨ ਇਕ ਦੀ ਮੌਤ

06/03/2019 7:01:37 PM

ਬਰਨਾਲਾ,(ਵਿਵੇਕ,ਰਵੀ): ਕਾਰ ਤੇ ਬੁਲੈਰੋ ਗੱਡੀ ਦੀ ਆਪਸੀ ਟੱਕਰ ਦੌਰਾਨ ਇਕ ਮਿਸਤਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੋਮਾ ਸਿੰਘ ਵਾਸੀ ਬਰਨਾਲਾ ਜੋ ਕਿ ਡੀਜ਼ਲ ਕਾਰਾਂ ਦਾ ਮਿਸਤਰੀ ਸੀ, ਜੋ ਕਿ ਪਿਛਲੇ ਦਿਨੀਂ ਲੁਧਿਆਣਾ 'ਚ ਇਕ ਖਰਾਬ ਕਾਰ ਨੂੰ ਠੀਕ ਕਰਨ ਲਈ ਬਰਨਾਲਾ ਤੋਂ ਲੁਧਿਆਣਾ ਗਿਆ ਸੀ। ਜਦੋਂ ਉਹ ਕਾਰ ਠੀਕ ਕਰ ਕੇ ਉਸ ਗੱਡੀ 'ਚ ਵਾਪਸ ਬਰਨਾਲਾ ਆ ਰਿਹਾ ਸੀ ਤਾਂ ਜਦ ਉਸ ਦੀ ਗੱਡੀ ਵਜੀਦਕੇ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਬੁਲੈਰੋ ਨਾਲ ਉਸ ਦੀ ਟੱਕਰ ਹੋ ਗਈ। ਜਿਸ ਕਾਰਨ ਸੋਮਾ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।


Related News