ਕੈਪਟਨ ਨੇ ਦਿੱਤਾ ਰਾਹਤ ਦਾ ਇਸ਼ਾਰਾ, ਕੇਂਦਰ ਦੇ ਫੈਸਲੇ ਦੀ ਉਡੀਕ 'ਚ ਪੰਜਾਬ ਸਰਕਾਰ

Saturday, May 30, 2020 - 07:40 PM (IST)

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਾਸੀਆਂ ਲਈ ਕੁੱਝ ਰਾਹਤ ਦਾ ਇਸ਼ਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ 'ਚ ਲਾਕਡਾਊਨ ਘੱਟ ਕਰਾਂਗੇ ਅਤੇ ਪੰਜਾਬ ਸਰਕਾਰ ਨੂੰ ਕੇਂਦਰ ਦੇ ਫੈਸਲੇ ਦੀ ਉਡੀਕ ਹੈ।  ਕੁੱਝ ਹੱਦ ਤਕ ਕੋਰੋਨਾ ਦਾ ਕਹਿਰ ਰੁਕਿਆ ਹੈ ਅਤੇ ਪੰਜਾਬ 'ਚ ਲਾਕਡਾਊਨ ਘੱਟ ਕਰਾਂਗੇ। ਉਨ੍ਹਾਂ ਦੱਸਿਆ ਕਿ 24 ਘੰਟਿਆਂ ਦੌਰਾਨ 6 ਹਜ਼ਾਰ ਤੋਂ ਵੱਧ ਲੋਕਾਂ ਦਾ ਚਲਾਨ ਕੀਤਾ ਗਿਆ ਹੈ ਅਤੇ ਨਾਲ ਕੁੱਲ 36 ਹਜ਼ਾਰ 820 ਲੋਕਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਅਜੇ ਵੀ ਜ਼ਰੂਰੀ ਹੈ। ਕੈਪਟਨ ਨੇ ਲੋਕਾਂ ਨੂੰ ਕੋਰੋਨਾ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਕੁੱਝ ਵੀ ਕਰ ਸਕਦੇ ਹਾਂ ਲੋਕਾਂ ਦੇ ਫਾਈਦੇ ਲਈ ਉਹ ਜ਼ਰੂਰ ਕਰਾਂਗੇ।


Deepak Kumar

Content Editor

Related News