ਕੈਪਟਨ ਨੇ ਪੀ. ਐਮ. ਮੋਦੀ ਨੂੰ ਦੱਸੇ ਪੰਜਾਬ ''ਚ ਕੋਰੋਨਾ ਦੇ ਹਾਲਾਤ

Tuesday, Jun 16, 2020 - 08:00 PM (IST)

ਕੈਪਟਨ ਨੇ ਪੀ. ਐਮ. ਮੋਦੀ ਨੂੰ ਦੱਸੇ ਪੰਜਾਬ ''ਚ ਕੋਰੋਨਾ ਦੇ ਹਾਲਾਤ

ਜਲੰਧਰ- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਹਾਲਾਤ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਈਵ ਕਾਨਫਰੰਸ ਦੌਰਾਨ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਆ ਰਹੀਆਂ ਆਰਥਿਕ ਮੁਸ਼ਕਿਲਾਂ ਤੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਇਲਾਜ ਲਈ ਵੀ ਕਾਫੀ ਉਪਰਾਲੇ ਕੀਤੇ ਗਏ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਗਏ ਹਨ। ਕੈਪਟਨ ਨੇ ਦੱਸਿਆ ਕਿ ਅਨਲਾਕ-1 ਦੌਰਾਨ ਪੰਜਾਬ 'ਚ 2 ਲੱਖ 92 ਹਜ਼ਾਰ ਇੰਡਸਟਰੀਆਂ 'ਚੋਂ 2 ਲੱਖ 32 ਹਜ਼ਾਰ ਖੋਲ੍ਹ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ 'ਚੋਂ ਕਰੀਬ 15 ਲੱਖ ਮਜ਼ਦੂਰ ਆਪਣੇ ਦੇਸ਼ ਪਰਤ ਗਏ ਹਨ, ਜਿਸ ਕਾਰਨ ਵੀ ਕਈ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਕੈਪਟਨ ਨੇ ਪੀ. ਐਮ. ਮੋਦੀ ਤੋਂ ਪੰਜਾਬ ਦੀ ਮਦਦ ਲਈ 3 ਮਹੀਨੇ ਦੀ ਰੈਵੀਨਿਊ ਗ੍ਰਾਂਟ ਦੀ ਮੰਗ ਕੀਤੀ ਅਤੇ ਉਨ੍ਹਾਂ ਤੋਂ ਪੰਜਾਬ ਦੀ ਸਹਾਇਤਾ ਲਈ ਸਹਿਯੋਗ ਮੰਗਿਆ। 


author

Deepak Kumar

Content Editor

Related News