ਜੇਕਰ ਮੇਰੀਆਂ ਚਿੱਠੀਆਂ ਨੂੰ ਪੜ੍ਹ ਲੈਂਦੇ ਕੈਪਟਨ ਤਾਂ ਨਹੀਂ ਹੋਣੀਆਂ ਸੀ ਮੌਤਾਂ : ਬਾਜਵਾ

08/04/2020 1:43:06 AM

ਜਲੰਧਰ: ਪੰਜਾਬ 'ਚ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਸੈਂਕੜੇ ਤੋਂ ਵੱਧ ਮੌਤਾਂ ਦੇ ਮਾਮਲੇ ਸਬੰਧੀ ਐਮ. ਪੀ. ਪ੍ਰਤਾਪ ਸਿੰਘ ਬਾਜਵਾ ਅਤੇ ਐਮ. ਪੀ. ਸ਼ਮਸ਼ੇਰ ਸਿੰਘ ਦੁਲੋਂ ਪੰਜਾਬ ਦੇ ਰਾਜਪਾਲ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਇਸ ਮਾਮਲੇ ਸਬੰਧੀ ਸੀ. ਬੀ. ਆਈ. ਜਾਂਚ. ਕਰਵਾਉਣ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਮੈਂ ਤੇ ਸ਼ਮਸ਼ੇਰ ਸਿੰਘ ਦੁੱਲੋਂ ਪਿਛਲੇ 3 ਸਾਲ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਨਾਲ ਜੁੜੇ ਹਰ ਮੁੱਦੇ ਤੇ ਮਸਲੇ 'ਤੇ ਚਿੱਠੀ ਲਿਖ ਰਹੇ ਹਾਂ ਪਰ ਕੈਪਟਨ ਸਾਬ੍ਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਚਿੱਠੀ ਨਹੀਂ ਮਿਲੀ ਅਤੇ ਜੇ ਮਿਲ ਵੀ ਜਾਂਦੀ ਤਾਂ ਮੈਂ ਜਵਾਬ ਨਾ ਦਿੰਦਾ। ਬਾਜਵਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਾਡੀਆਂ ਚਿੱਠੀਆਂ ਦਾ ਜਵਾਬ ਦਿੰਦੇ ਹੁੰਦੇ ਤਾਂ ਅੱਜ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਇੰਨੀਆਂ ਮੌਤਾਂ ਨਹੀਂ ਹੋਣੀਆਂ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਹੋਏ ਟਰੇਨ ਹਾਦਸੇ ਬਾਰੇ ਬੋਲਦਿਆਂ ਕਿਹਾ ਕਿ ਇਸ ਮਾਮਲੇ 'ਚ ਜਿਹੜੀ ਸਿੱਟ ਬਿਠਾਈ ਗਈ ਸੀ, ਉਹ ਬੇਨਤੀਜਾ ਨਿੱਕਲੀ ਅਤੇ ਇਸੇ ਤਰ੍ਹਾਂ ਬਟਾਲੇ 'ਚ ਵੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਮਾਰੇ ਗਏ 23 ਲੋਕਾਂ ਦੇ ਮਾਮਲੇ 'ਚ ਵੀ ਸਿੱਟ ਵਲੋਂ ਕੋਈ ਨਤੀਜਾ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੰਜਾਬ ਦੀ ਲੁੱਟ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਆਪਣੀ ਪਾਰਟੀ ਦੀ ਸਾਖ਼ ਬਚਾਉਣਾ ਚਾਹੁੰਦੇ ਹਾਂ।

ਉਨ੍ਹਾਂ ਦੱਸਿਆ ਕਿ ਅਸੀਂ ਰਾਜਪਾਲ ਨੂੰ ਇਹ ਮੰਗ ਕੀਤੀ ਹੈ ਕਿ ਉਹ ਨਕਲੀ ਸ਼ਰਾਬ ਮਾਮਲੇ 'ਚ ਸੀ. ਬੀ. ਆਈ. ਦੀ ਜਾਂਚ ਕਰਵਾਉਣ। ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਸਲ ਦੋਸ਼ੀਆਂ ਨੂੰ ਫੜਨਾ ਚਾਹੁੰਦੀ ਹੈ ਤਾਂ ਕਿ ਸੀ. ਬੀ. ਆਈ. ਦੀ ਮਦਦ ਲੈ ਕੇ ਦੋਸ਼ੀਆਂ ਨੂੰ ਫੜ ਸਕਦੀ ਹੈ। ਉਨ੍ਹਾਂ ਕਿਹਾ ਕਿ ਸਤਬੰਰ 'ਚ ਹੋਣ ਵਾਲੇ ਪਾਰਲੀਮੈਂਟ ਸੈਸ਼ਨ 'ਚ ਅਸੀਂ ਸੋਨੀਆਂ ਗਾਂਧੀ ਜੀ ਨਾਲ ਵੀ ਮਿਲਾਂਗੇ ਅਤੇ ਉਨ੍ਹਾਂ ਨੂੰ ਹਰ ਉਹ ਹਾਲਾਤਾਂ ਬਾਰੇ ਦੱਸਾਂਗੇ ਜੋ ਪੰਜਾਬ 'ਚ ਬਣੇ ਹੋਏ ਹਨ ਅਤੇ ਅਸੀਂ ਹੋਮ ਮਿਨੀਸਟਰ ਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪਾਰਲੀਮੈਂਟ 'ਚ ਇਹ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮੁੱਦਾ ਗੁੰਝੇਗਾ ਅਤੇ ਜਿਹੜੀਆਂ 112 ਜਾਨਾਂ ਨਕਲੀ ਸ਼ਰਾਬ ਕਾਰਨ ਗਈਆਂ ਹਨ, ਉਸ ਲਈ ਜਿਹੜੇ ਵੀ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ, ਚਾਹੇ ਉਹ ਸ਼ਰਾਬ ਕੱਢਣ ਵਾਲੇ ਹੋਣ, ਪੁਲਸ ਅਫਸਰ ਹੋਣ, ਐਕਸਾਈਜ਼ ਵਿਭਾਗ ਦਾ ਡਿਪਾਰਟਮੈਂਟ ਹੋਵੇ ਜਾਂ ਕੋਈ ਸਿਆਸੀ ਲੋਕ ਹੋਣ, ਜਿਨ੍ਹਾਂ ਚਿਰ ਅਸੀਂ ਇਨ੍ਹਾਂ ਲੋਕਾਂ ਦਾ ਪਰਦਾਫਾਸ਼ ਨਹੀਂ ਕਰਦੇ ਅਸੀਂ ਸ਼ਾਂਤੀ ਨਾਲ ਨਹੀਂ ਬੈਠਾਂਗੇ।

 


Deepak Kumar

Content Editor

Related News