ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ

Tuesday, Jul 20, 2021 - 10:01 AM (IST)

ਲੁਧਿਆਣਾ (ਹਿਤੇਸ਼, ਅਸ਼ਵਨੀ) : ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਕਾਫੀ ਕੋਲ ਹੋ ਕੇ ਵੀ ਬੇਹੱਦ ਦੂਰ ਰਹੇ। ਦਰਅਸਲ ਸਿੱਧੂ ਦੁਪਹਿਰ ਨੂੰ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਦੋਹਾਂ ਦੇ ਸਰਕਾਰੀ ਘਰ ਮੁੱਖ ਮੰਤਰੀ ਦੇ ਸਰਕਾਰੀ ਘਰ ਦੇ ਠੀਕ ਪਿੱਛੇ ਹਨ।

ਇਹ ਵੀ ਪੜ੍ਹੋ : ਕੈਪਟਨ ਵੱਲੋਂ ਵਿਧਾਇਕਾਂ ਨੂੰ 'ਲੰਚ' ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਜਾਰੀ ਕੀਤਾ ਅਹਿਮ ਬਿਆਨ

ਖ਼ਾਸ ਗੱਲ ਇਹ ਰਹੀ ਕਿ ਭੱਠਲ ਦੇ ਨਾਲ ਜਦੋਂ ਸਿੱਧੂ ਮੁਲਾਕਾਤ ਕਰ ਰਹੇ ਸਨ ਤਾਂ ਮੁੱਖ ਮੰਤਰੀ ਆਪਣੇ ਸਰਕਾਰੀ ਘਰ 'ਚ ਸਨ। ਚਰਚਾ ਸੀ ਕਿ ਸਿੱਧੂ, ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ ਪਰ ਭੱਠਲ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਦੇ ਕਾਫ਼ਲੇ ਨੇ ਦਿਸ਼ਾ ਬਦਲ ਲਈ। ਦੇਰ ਰਾਤ ਤੱਕ ਸਿੱਧੂ ਅਤੇ ਕੈਪਟਨ ਵਿਚਾਲੇ ਨਾ ਕੋਈ ਮੁਲਾਕਾਤ ਹੋਈ ਅਤੇ ਨਾ ਹੀ ਵਧਾਈ, ਮਠਿਆਈ ਦਾ ਕੋਈ ਮੌਕਾ ਆਇਆ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਪ੍ਰੇਮੀ ਨਾਲ ਰਹਿਣ ਲੱਗੀ, ਹੁਣ ਸਹੁਰਿਆਂ ਨੂੰ ਮਿਲ ਰਹੀਆਂ ਧਮਕੀਆਂ

ਇਥੇ ਦੱਸਣਾ ਉਚਿਤ ਹੋਵੇਗਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁਖਵਿੰਦਰ ਸਿੰਘ ਸਰਕਾਰੀਆ, ਚਰਨਜੀਤ ਚੰਨੀ ਅਤੇ ਤ੍ਰਿਪਤ ਰਜਿੰਦਰ ਬਾਜਵਾ ਤਾਂ ਪਹਿਲਾਂ ਹੀ ਕੈਪਟਨ ਵਿਰੋਧੀ ਖੇਮੇ ’ਚ ਸ਼ਾਮਲ ਹੋ ਚੁੱਕੇ ਸਨ ਪਰ ਪ੍ਰਧਾਨਗੀ ਮਿਲਣ ਤੋਂ ਇਕ ਦਿਨ ਪਹਿਲਾਂ ਸਿੱਧੂ ਉਨ੍ਹਾਂ ਤੋਂ ਇਲਾਵਾ ਮੰਤਰੀਆਂ ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਸੋਮਵਾਰ ਨੂੰ ਰਜ਼ੀਆ ਸੁਲਤਾਨਾ ਦੇ ਘਰ ਵੀ ਜਾ ਕੇ ਆਏ।

ਇਹ ਵੀ ਪੜ੍ਹੋ : ਖੇਤਾਂ 'ਚ ਕੰਮ ਕਰਦੇ ਕਿਸਾਨ 'ਤੇ ਆਸਮਾਨ ਤੋਂ ਵਰ੍ਹਿਆ ਕਹਿਰ, ਮੌਕੇ 'ਤੇ ਹੀ ਮੌਤ

ਇਨ੍ਹਾਂ ਵਿਚੋਂ ਬਲਬੀਰ ਸਿੱਧੂ ਅਤੇ ਕਾਂਗੜ ਨੂੰ ਛੱਡ ਕੇ ਬਾਕੀ ਸਾਰੇ ਮੰਤਰੀ ਤ੍ਰਿਪਤ ਬਾਜਵਾ ਦੇ ਘਰ ਖੁੱਲ੍ਹ ਕੇ ਨਵਜੋਤ ਸਿੱਧੂ ਦੇ ਨਾਲ ਮੌਜੂਦ ਸਨ, ਜਿਸ ਨਾਲ ਮੰਤਰੀ ਦੋ ਖੇਮਿਆਂ ਵਿਚ ਵੰਡੇ ਨਜ਼ਰ ਆ ਰਹੇ ਹਨ ਕਿਉਂਕਿ ਬ੍ਰਹਮ ਮਹਿੰਦਰਾ, ਰਾਣਾ ਸੋਢੀ, ਭਾਰਤ ਭੂਸ਼ਣ ਆਸ਼ੂ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ, ਓ. ਪੀ. ਸੋਨੀ, ਵਿਜੈਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਸਿੱਧੂ ਨੂੰ ਵਧਾਈ ਤੱਕ ਦੇਣਾ ਜ਼ਰੂਰੀ ਨਹੀਂ ਸਮਝਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News