ਕੈਪਟਨ ਸਰਕਾਰ ਦੇ ‘ਦਿਨ ਰਹਿ ਗਏ ਨੇ ਥੋੜੇ’ : ਰੰਧਾਵਾ
Wednesday, Apr 07, 2021 - 10:11 PM (IST)

ਅੰਮ੍ਰਿਤਸਰ, (ਛੀਨਾ)- ਹਲਕਾ ਪੂਰਬੀ ਅਧੀਨ ਪੈਂਦੀ ਵਾਰਡ ਨੰ. 47 ’ਚ ਅਕਾਲੀ ਆਗੂਆਂ, ਵਰਕਰਾਂ ਤੇ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਯੂਥ ਆਗੂ ਜਿੰਮੀ ਵਾਲੀਆ ਦੀ ਅਗਵਾਈ ਹੇਠ ਸਰਬਜੀਤ ਸਿੰਘ ਸਾਬੀ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਹਲਕਾ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਖਾਸ ਤੌਰ ’ਤੇ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਫਰੇਬ ਕਰ ਕੇ ਸੱਤਾ ’ਚ ਆਈ ਕੈਪਟਨ ਸਰਕਾਰ ਦੇ ਦਿਨ ਥੋੜੇ ਰਹਿ ਗਏ ਹਨ ਕਿਉਂਕਿ ਪੰਜਾਬ ਵਾਸੀ ਇਸ ਸਰਕਾਰ ਨੂੰ ਚਲਦਾ ਕਰਨ ਲਈ ਬੜੀ ਬੇਸਬਰੀ ਨਾਲ ਚੋਣਾਂ ਦੀ ਉਡੀਕ ’ਚ ਬੈਠੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਦਿਆਂ ਹੀ ਲੋਕਾਂ ਲਈ ਉਹ ਸਭ ਸੁੱਖ ਸਹੂਲਤਾਂ ਲਾਗੂ ਕੀਤੀਆ ਜਾਣਗੀਆਂ ਜਿਨਾਂ ਤੋਂ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਵਾਂਝੇ ਹੀ ਰੱਖਿਆ ਹੈ। ਇਸ ਮੌਕੇ ਜਿੰਮੀ ਵਾਲੀਆ ਤੇ ਸਰਬਜੀਤ ਸਾਬੀ ਵਲੋਂ ਗੁਰਪ੍ਰੀਤ ਰੰਧਾਵਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਮੋਹਨ ਸਿੰਘ ਸ਼ੈਲਾ ਵਾਲੀਆ, ਗੁਰਜੋਤ ਸਿੰਘ, ਬਾਲ ਕ੍ਰਿਸ਼ਨ ਸਵਰਨਕਾਰ, ਬੌਬੀ, ਅਰਜਨ ਕੁਮਾਰ, ਰਾਜ ਕੁਮਾਰ, ਸੁਰਜੀਤ ਸਿੰਘ ਪਲਾਜਾ, ਸੁਖਦੇਵ ਸਿੰਘ, ਰਾਮ ਲੁਭਾਇਆ, ਤਰਸੇਮ ਲਾਲ, ਦੀਪ ਸਿੰਘ, ਧਰਮ ਪਾਲ, ਸੁਰਜੀਤ ਸਿੰਘ ਪਲਾਜਾ, ਸੁਖਦੇਵ ਸਿੰਘ ਤੇ ਹੋਰ ਵੀ ਹਾਜ਼ਰ ਸਨ।