''ਜਾਣ-ਬੁੱਝ ਕੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਕੈਪਟਨ ਸਰਕਾਰ''

Wednesday, Apr 11, 2018 - 03:56 AM (IST)

ਹੁਸ਼ਿਆਰਪੁਰ, (ਘੁੰਮਣ)- ਮੰਗਾਂ ਲਈ ਸੰਘਰਸ਼ ਕਰ ਰਹੇ ਪੰਚਾਇਤੀ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਦੀਆਂ ਵਾਜਿਬ ਮੰਗਾਂ ਨੂੰ ਲੈ ਕੇ ਜਾਣ-ਬੁੱਝ ਕੇ ਆਨਾਕਾਨੀ ਕਰਦਿਆਂ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਅੱਜ ਇਥੇ ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਦੇ ਦਫ਼ਤਰ ਸਾਹਮਣੇ ਦਿੱਤੇ ਗਏ ਧਰਨੇ ਵਿਚ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ 'ਚ ਮੁਲਾਜ਼ਮਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਜ਼ਿਲਾ ਪ੍ਰਧਾਨ ਰਜਿੰਦਰਜੀਤ ਸਿੰਘ ਕਾਕਾ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਇਸ ਮੌਕੇ ਅਧਿਆਪਕ ਆਗੂ ਮਹਿੰਦਰ ਸਿੰਘ ਹੀਰ ਤੇ ਨੰਬਰਦਾਰ ਸੁਖਵਿੰਦਰ ਲਾਲ ਨੇ ਵੀ ਸੰਬੋਧਨ ਕਰਦਿਆਂ ਪੰਚਾਇਤੀ ਮੁਲਾਜ਼ਮਾਂ ਦੇ ਇਸ ਸੰਘਰਸ਼ ਨੂੰ ਸਮਰਥਨ ਦਿੱਤਾ। ਇਸ ਮੌਕੇ ਸੁਪਰਡੈਂਟ ਜਸਵੰਤ ਰਾਏ, ਪੰਚਾਇਤ ਅਫ਼ਸਰ ਸੋਢੀ ਲਾਲ, ਟੈਕਸ ਕੁਲੈਕਟਰ ਸੁਭਾਸ਼ ਚੰਦਰ, ਤਖ਼ਤ ਸਿੰਘ, ਸੁਖਮਿੰਦਰ ਸਿੰਘ, ਸਾਹਿਬ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਰਣਜੀਤ ਕੁਮਾਰ, ਗੁਰਪ੍ਰੀਤ ਕੌਰ ਤੇ ਆਰਤੀ ਆਦਿ ਵੀ ਮੌਜੂਦ ਸਨ। 
ਮਾਹਿਲਪੁਰ, (ਜਸਵੀਰ)-ਸਮੂਹ ਕਰਮਚਾਰੀ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਹਿਲਪੁਰ ਨੇ ਆਪਣੀਆਂ ਯੋਗ ਮੰਗਾਂ ਸਬੰਧੀ ਅੱਜ 18ਵੇਂ ਦਿਨ ਵੀ ਕਲਮਛੋੜ ਹੜਤਾਲ ਜਾਰੀ ਰੱਖੀ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਯੋਗ ਮੰਗਾਂ ਸੰਮਤੀ ਕਰਮਚਾਰੀਆਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਸਰਕਾਰੀ ਕਰਮਚਾਰੀਆਂ ਵਾਂਗ ਤਨਖ਼ਾਹ ਦਾ ਪ੍ਰਬੰਧ ਕੀਤਾ ਜਾਵੇ, ਪੰਚਾਇਤ ਸੰਮਤੀ ਕਰਮਚਾਰੀਆਂ ਦੀਆਂ ਬਕਾਇਆ ਜਨਵਰੀ 2018 ਤੋਂ ਮਾਰਚ ਤੱਕ ਦੀਆਂ ਤਨਖ਼ਾਹਾਂ ਆਦਿ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਹੋਰ ਲਟਕਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। 
ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਸੁਪਰਡੈਂਟ ਕੇਵਲ ਸਿੰਘ, ਪੰਚਾਇਤ ਸਕੱਤਰ ਪ੍ਰਵੀਨ ਕੁਮਾਰ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ, ਪੰਚਾਇਤ ਸਕੱਤਰ ਧਰਮਿੰਦਰ ਸਿੰਘ, ਪੰਚਾਇਤ ਸਕੱਤਰ ਸੁਖਮੰਦਰ ਸਿੰਘ, ਤਖਤ ਸਿੰਘ, ਪੰਚਾਇਤ ਸਕੱਤਰ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਸੰਦੀਪ ਸਿੰਘ, ਪੰਚਾਇਤ ਸਕੱਤਰ ਹਰਜਿੰਦਰ ਸਿੰਘ, ਪੰਚਾਇਤ ਸਕੱਤਰ ਅਮਰੀਕ ਸਿੰਘ, ਚੌਕੀਦਾਰ ਰਾਮ ਦੇਵ, ਬਮ ਬਹਾਦਰ, ਸੂਰਜ ਪ੍ਰਤਾਪ, ਰਣਵੀਰ ਸੰਧੀ ਆਦਿ ਹਾਜ਼ਰ ਸਨ। 
ਭੂੰਗਾ/ਗੜ੍ਹਦੀਵਾਲਾ, (ਭਟੋਆ)-ਸਮੂਹ ਦਫ਼ਤਰੀ ਅਤੇ ਫੀਲਡ ਸਟਾਫ਼ ਕਰਮਚਾਰੀਆਂ ਦਾ ਧਰਨਾ ਅੱਜ 14ਵੇਂ ਦਿਨ ਵੀ ਬੀ. ਡੀ.ਪੀ.ਓ. ਦਫ਼ਤਰ ਭੂੰਗਾ ਵਿਖੇ ਜਾਰੀ ਰਿਹਾ। ਪੰਚਾਇਤ ਸਕੱਤਰ ਤੇ ਦਫ਼ਤਰੀ ਕਰਮਚਾਰੀ ਭਾਰੀ ਮੁਸ਼ਕਲਾਂ ਨਾਲ ਜੂਝਦੇ ਆ ਰਹੇ ਹਨ। ਸਰਕਾਰ ਦਾ ਧਿਆਨ ਇਧਰ ਬਿਲਕੁਲ ਨਹੀਂ ਜਾ ਰਿਹਾ, ਜਿਸ ਨਾਲ ਪਿੰਡਾਂ ਵਿਚ ਵਿਕਾਸ ਕਾਰਜ ਰੁਕੇ ਪਏ ਹਨ।
ਅੱਜ ਦੇ ਧਰਨੇ ਵਿਚ ਸੁਰਿੰਦਰ ਸਿੰਘ ਪੰਚਾਇਤ ਸਕੱਤਰ, ਚੰਦਰ ਮੋਹਨ ਸੁਪਰਡੈਂਟ, ਮਲਕੀਤ ਸਿੰਘ ਪੰਚਾਇਤ ਅਫਸਰ, ਕਿਰਨਦੀਪ ਕੌਰ ਸੰਮਤੀ ਕਲਰਕ, ਮਿਸ ਪ੍ਰਦੀਪ ਕੌਰ ਕੰਪਿਊਟਰ ਅਸਿਸਟੈਂਟ, ਗੁਰਜੀਤ ਸਿੰਘ ਪੰਚਾਇਤ ਸਕੱਤਰ, ਕੁਲਵੰਤ ਸਿੰਘ ਪੰਚਾਇਤ ਸਕੱਤਰ, ਦਰਸ਼ਨ ਸਿੰਘ ਪੰਚਾਇਤ ਸਕੱਤਰ, ਜਸਵਿੰਦਰ ਸਿੰਘ ਪੰਚਾਇਤ ਸਕੱਤਰ, ਚੰਦਰ ਸ਼ੇਖਰ ਪੰਚਾਇਤ ਸਕੱਤਰ, ਗੁਲਸ਼ਨ ਕੁਮਾਰ ਪੰਚਾਇਤ ਸਕੱਤਰ,  ਪਰਮਾਨੰਦ ਸੰਮਤੀ ਪਟਵਾਰੀ, ਰਾਜ ਕੁਮਾਰ, ਬਲਜੀਤ ਸਿੰਘ, ਅਸ਼ੋਕ ਕੁਮਾਰ, ਪੰਕਜ ਸ਼ਰਮਾ, ਗੁਰਮੇਲ ਸਿੰਘ ਆਦਿ ਨੇ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਧਰਨਾ ਅਤੇ ਕਲਮਛੋੜ ਹੜਤਾਲ ਜਾਰੀ ਰਹੇਗੀ। 
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਪਿਛਲੇ ਮਹੀਨਿਆਂ ਦੀਆਂ ਬਕਾਇਆ ਤਨਖ਼ਾਹਾਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ, ਭਰਤੀ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਚਾਇਤ ਸੰਮਤੀ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ, ਸੰਮਤੀ ਕਰਮਚਾਰੀਆਂ ਨੂੰ ਤਰੱਕੀ ਦੇ ਕੇ ਈ. ਓ. ਪੀ. ਐੱਸ. ਦਾ ਅਹੁਦਾ ਬਹਾਲ ਕੀਤਾ ਜਾਵੇ, ਅਗਲੀ ਤਨਖ਼ਾਹ ਸਰਕਾਰੀ ਖਜ਼ਾਨੇ ਰਾਹੀਂ ਦਿੱਤੀ ਜਾਵੇ ਅਤੇ ਹਰ ਮਹੀਨੇ ਸੀ. ਪੀ. ਐੱਫ. ਕੱਟ ਕੇ ਕਰਮਚਾਰੀਆਂ ਦੇ ਖਾਤਿਆਂ ਵਿਚ ਪਾਇਆ ਜਾਵੇ।


Related News