CWG 2018: ਕੈਪਟਨ ਨੇ ਤਮਗੇ ਜਿੱਤਣ 'ਤੇ ਹਿਨਾ ਸਿੱਧੂ ਤੇ ਵਿਕਾਸ ਠਾਕੁਰ ਨੂੰ ਦਿੱਤੀ ਵਧਾਈ
Sunday, Apr 08, 2018 - 11:39 PM (IST)

ਚੰਡੀਗੜ੍ਹ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਮੰਡਲ ਖੇਡਾਂ 2018 'ਚ ਪੰਜਾਬ ਦੀ ਧੀ ਹਿਨਾ ਸਿੱਧੂ ਨੂੰ 10 ਮੀਟਰ ਸ਼ੂਟਿੰਗ 'ਚ ਚਾਂਦੀ ਦਾ ਤਮਗਾ ਜਿੱਤਣ ਅਤੇ ਵਿਕਾਸ ਠਾਕੁਰ ਨੂੰ ਵੇਟਲਿਫਟਿੰਗ ਦੇ 94 ਕਿਲੋਗ੍ਰਾਮ ਭਾਰ ਵਰਗ 'ਚ ਭਾਰਤ ਨੂੰ ਕਾਂਸੀ ਤਮਗਾ ਜਿਤਾਉਣ 'ਤੇ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਾਨੂੰ ਇਨ੍ਹਾਂ 'ਤੇ ਮਾਣ ਹੈ।ਰਾਸ਼ਟਰਮੰਡਲ ਖੇਡਾਂ 2018 'ਚ ਭਾਰਤੀ ਵੇਟਲਿਫਟਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।