ਨਵਜੋਤ ਸਿੱਧੂ ਵਲੋਂ ''ਬਾਦਲਾਂ ਦੇ ਖੁਲਾਸਿਆਂ'' ਦੀ ਗੱਲ ਹੱਸ ਕੇ ਟਾਲ ਗਏ ਕੈਪਟਨ

Wednesday, Aug 01, 2018 - 01:34 PM (IST)

ਨਵਜੋਤ ਸਿੱਧੂ ਵਲੋਂ ''ਬਾਦਲਾਂ ਦੇ ਖੁਲਾਸਿਆਂ'' ਦੀ ਗੱਲ ਹੱਸ ਕੇ ਟਾਲ ਗਏ ਕੈਪਟਨ

ਚੰਡੀਗੜ੍ਹ : ਬਾਦਲ ਸਰਕਾਰ ਵਲੋਂ ਕੀਤੀਆਂ ਗਈਆਂ ਕਥਿਤ ਬੇਨਿਯਮੀਆਂ ਨੂੰ ਜਗ ਜ਼ਾਹਰ ਕਰਨ 'ਚ ਲੱਗੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਦਿਲਚਸਪੀ ਨਹੀਂ ਹੈ। ਜਦੋਂ ਸਿੱਧੂ ਦੇ ਖੁਲਾਸਿਆਂ 'ਤੇ ਕਾਰਵਾਈ ਬਾਰੇ ਪੱਤਰਕਾਰਾਂ ਨੇ ਕੈਪਟਨ ਨੂੰ ਸਵਾਲ ਕੀਤਾ ਤਾਂ ਕੈਪਟਨ ਹੱਸ ਕੇ ਸਾਰੀ ਗੱਲ ਟਾਲ ਗਏ। ਕੈਪਟਨ ਦਾ ਜਵਾਬ ਸੀ ਕਿ ਅਜਿਹੇ ਮਾਮਲਿਆਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਕ ਸਾਲ 'ਚ 1.50 ਅਰਬ (150 ਕਰੋੜ) ਰੁਪਏ ਇਸ਼ਤਿਹਾਰਬਾਜ਼ੀ 'ਤੇ ਉਡਾਉਣ ਦੇ ਦੋਸ਼ ਲਾਏ ਸਨ। ਸਿੱਧੂ ਨੇ ਕਿਹਾ ਸੀ ਕਿ ਆਰ. ਟੀ. ਆਈ. ਰਾਹੀਂ ਮੰਗੀ ਜਾਣਕਾਰੀ 'ਚ ਇਹ ਖੁਲਾਸਾ ਹੋਇਆ ਕਿ ਅਕਾਲੀ ਸਰਕਾਰ ਨੇ 2016-17 ਦੌਰਾਨ ਇਕ ਅਰਬ, 50 ਕਰੋੜ ਬਾਦਲਾਂ ਦੀ ਮਸ਼ਹੂਰੀ 'ਤੇ ਖਰਚ ਦਿੱਤੇ।


Related News