ਰਣਇੰਦਰ ਬਾਰੇ ਕੈਪਟਨ ਨਾਲ ਕਰਾਂਗਾ ਗੱਲ : ਬਾਂਸਲ (ਵੀਡੀਓ)

Monday, Jan 23, 2017 - 04:37 PM (IST)

ਫਰੀਦਕੋਟ : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵਲੋਂ ਲੰਬੀ ''ਚ ਇਕ ਪੱਤਰਕਾਰ ਨੂੰ ਸੁਖਬੀਰ ਬਾਦਲ ਦਾ ਬੁਲਾਰਾ ਦੱਸੇ ਜਾਣ ਦੇ ਬਿਆਨ ਬਾਰੇ ਜਦੋਂ ਕੋਟਕਪੂਰਾ ਪਹੁੰਚੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ''ਤੇ ਪੱਲਾ ਝਾੜਦੇ ਹੋਏ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸੰਬੰਧੀ ਗੱਲਬਾਤ ਕਰਨਗੇ।
ਬਾਂਸਲ ਦੀ ਪ੍ਰਤੀਕਿਰਿਆ ਤਾਂ ਤੁਸੀਂ ਜਾਣ ਹੀ ਲਈ ਹੈ, ਹੁਣ ਦੇਖੋਂ ਉਹ ਵੀਡੀਓ ਜਿਸ ਵਿਚ ਰਣਇੰਦਰ ਸਿੰਘ ਮੀਡੀਆ ਕਰਮਚਾਰੀ ਨਾਲ ਉਲਝੇ ਸਨ। ਦੱਸ ਦਈਏ ਕਿ ਬਾਂਸਲ ਕੋਟਕਪੂਰਾ ''ਚ ਕਾਂਗਰਸੀ ਉਮੀਦਵਾਰ ਹਰਨਿਰਪਾਲ ਸਿੰਘ ਕੁੱਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ।


author

Gurminder Singh

Content Editor

Related News