ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’

Thursday, Mar 18, 2021 - 06:50 PM (IST)

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਸੂਬਿਆਂ ਵੱਲੋਂ ਅਪਣਾਈ ਜਾ ਰਹੀ ਹੱਦੋ-ਵੱਧ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ ਕੀਤਾ ਹੈ। ਵਿਰੋਧ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਅਮਰਿੰਦਰ ਭਾਰਤ ਲਈ ਭਾਰਤੀਆਂ ਦੇ ਹੱਕ ਵਿਚ ਖੜ੍ਹਾ ਹੈ।’’ ਉਨ੍ਹਾਂ ਵੀਰਵਾਰ ਨੂੰ ਕਿਹਾ,‘‘ਮੇਰਾ ਮੰਨਣਾ ਹੈ ਕਿ ਭਾਰਤ ਇਕ ਦੇਸ਼ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਹੱਦੋ-ਵੱਧ ਖੇਤਰੀਕਰਨ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਕੈਪਟਨ ਅਮਰਿੰਦਰ ਸਿੰਘ ਹਾਲ ਹੀ ਵਿਚ ਗੁਆਂਢੀ ਸੂਬੇ ਹਰਿਆਣਾ ਵੱਲੋਂ ਨਿੱਜੀ ਖੇਤਰ ਵਿਚ ਸਥਾਨਕ ਲੋਕਾਂ ਲਈ ਨੌਕਰੀਆਂ ਵਿੱਚ 75 ਫ਼ੀਸਦੀ ਰਾਖਵੇਂਕਰਨ ਸਬੰਧੀ ਕੀਤੇ ਐਲਾਨ ਦੇ ਮੱਦੇਨਜ਼ਰ ਸਥਾਨਕ ਨੌਜਵਾਨਾਂ ਲਈ ਨੌਕਰੀਆਂ ਵਿਚ ਰਾਖਵੇਂਕਰਨ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।

ਇਹ ਵੀ ਪੜ੍ਹੋ : ਰੂਪਨਗਰ ਜ਼ਿਲ੍ਹੇ ’ਚ ਫਟਿਆ ਕੋਰੋਨਾ ਬੰਬ, 109 ਦੀ ਰਿਪੋਰਟ ਪਾਜ਼ੇਟਿਵ, 5 ਇਲਾਕੇ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਐਲਾਨੇ

ਇਹ ਦੱਸਦਿਆਂ ਕਿ ਭਾਰਤ ਵਿੱਚ ਕੋਈ ਅਜਿਹਾ ਸੂਬਾ ਨਹੀਂ ਹੈ, ਜਿੱਥੇ ਪੰਜਾਬੀਆਂ ਨੇ ਤਰੱਕੀ ਨਹੀਂ ਕੀਤੀ ਅਤੇ ਵਧੀਆ ਕੰਮ-ਕਾਜ ਨਹੀਂ ਕੀਤਾ, ਮੁੱਖ ਮੰਤਰੀ ਨੇ ਸਵਾਲ ਕੀਤਾ, ‘‘ਪੰਜਾਬੀ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ ਜਾਂ ਕਸਮੀਰ ਅਤੇ ਰਾਜਸਥਾਨ ਵਿੱਚ ਉਨ੍ਹਾਂ ਨੂੰ ਅਜਿਹੇ ਅਧਿਕਾਰ ਕਿਉਂ ਨਹੀਂ ਹਨ।’’ ਉਨ੍ਹਾਂ ਚਿਤਾਵਨੀ ਦਿੱਤੀ ‘‘ਜੇਕਰ ਅਸੀਂ ਖੇਤਰੀਕਰਨ ਲਾਗੂ ਕਰਾਂਗੇ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।’’

ਇਹ ਵੀ ਪੜ੍ਹੋ :ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ


shivani attri

Content Editor

Related News