ਅਮਰਿੰਦਰ ਨੂੰ ਬਰਗਾੜੀ ਦੇ ਰਾਹ ਮਿਲੀ ਸੀ ਸੱਤਾ, ਨਵਜੋਤ ਸਿੱਧੂ ਨੇ ਚੁਣਿਆ ਲਖੀਮਪੁਰ ਦਾ ਰਾਹ

Friday, Oct 08, 2021 - 11:46 AM (IST)

ਅਮਰਿੰਦਰ ਨੂੰ ਬਰਗਾੜੀ ਦੇ ਰਾਹ ਮਿਲੀ ਸੀ ਸੱਤਾ, ਨਵਜੋਤ ਸਿੱਧੂ ਨੇ ਚੁਣਿਆ ਲਖੀਮਪੁਰ ਦਾ ਰਾਹ

ਚੰਡੀਗੜ੍ਹ (ਹਰੀਸ਼) : ਦਸੰਬਰ, 2015 ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਬਰਗਾੜੀ-ਬਹਿਬਲ ਕਲਾਂ ਦਾ ਭਾਵੁਕ ਹੋ ਮੰਚ ਤੋਂ ਜ਼ਿਕਰ ਕੀਤਾ ਸੀ, ਉਸਦੇ ਚਲਦੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਬੇ ਦੀ ਸੱਤਾ ਦੀ ਚਾਬੀ ਫੜਾ ਦਿੱਤੀ ਸੀ। ਅਮਰਿੰਦਰ ਨੇ ਜਿਸ ਤਰ੍ਹਾਂ ਬਰਗਾੜੀ ਦੇ ਰਾਹ 2017 ਵਿਚ ਪੰਜਾਬ ਦੀ ਸੱਤਾ ਦਾ ਰਾਹ ਅਖਤਿਆਰ ਕੀਤਾ ਸੀ, ਉਸੇ ਤਰਜ ’ਤੇ ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਲਖੀਮਪੁਰ ਖੀਰੀ ਦੇ ਜ਼ਰੀਏ 2022 ਵਿਚ ਸੱਤਾਧਿਰ ਹੋਣ ਦਾ ਸੁਫ਼ਨਾ ਪਾਲ ਬੈਠੇ ਹਨ। ਲਖੀਮਪੁਰ ਖੀਰੀ ਵਿੱਚ ਹਿੰਸਕ ਘਟਨਾ ਤੋਂ ਪੰਜ ਦਿਨਾਂ ਬਾਅਦ ਸਿੱਧੂ ਭਾਰੀ ਲਾਮ-ਲਸ਼ਕਰ ਲੈ ਕੇ ਪੰਜਾਬ ਤੋਂ ਘਟਨਾ ਸਥਾਨ ਲਈ ਰਵਾਨਾ ਹੋਏ ਤਾਂ ਕਿ ਪੀੜਤ ਕਿਸਾਨ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦਾ ਦੁੱਖ ਵੰਡਾਅ ਸਕਣ। 

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਇਸ ਤੋਂ ਪਹਿਲਾਂ ਹੀ ਪ੍ਰਿਯੰਕਾ ਗਾਂਧੀ ਕਰੀਬ ਦੋ ਦਿਨ ਦੀ ਪੁਲਸ ਹਿਰਾਸਤ ਤੋਂ ਛੁੱਟ ਕੇ ਭਰਾ ਰਾਹੁਲ ਗਾਂਧੀ ਨਾਲ ਕਿਸਾਨਾਂ ਨੂੰ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਪੂਰੇ ਮਾਮਲੇ ਵਿਚ ਸਿੱਧੂ ਦੇ ਮੁਕਾਬਲੇ ਇੱਕੀ ਸਾਬਤ ਹੋਏ, ਜਿਨ੍ਹਾਂ ਨੂੰ ਰਾਹੁਲ ਗਾਂਧੀ ਬੁੱਧਵਾਰ ਨੂੰ ਆਪਣੇ ਨਾਲ ਲਖੀਮਪੁਰ ਲੈ ਕੇ ਗਏ ਸਨ। ਸਿੱਧੂ ਦੇ ਕਰੀਬੀ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਦਾਅਵਾ ਹੈ ਕਿ ਸਿੱਧੂ 1000 ਗੱਡੀਆਂ ਦਾ ਕਾਫਿਲਾ ਲੈ ਕੇ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਹਨ। ਇਸ ਘਟਨਾ ਦੇ ਜ਼ਰੀਏ ਸਿੱਧੂ ਤਕੜਾ ਸ਼ਕਤੀ-ਪ੍ਰਦਰਸ਼ਨ ਕਰਨ ਵਿਚ ਕਾਮਯਾਬ ਤਾਂ ਰਹੇ ਹੀ ਹਨ, ਇਸ ਨਾਲ ਉਨ੍ਹਾਂ ਦੀ ਪਾਰਟੀ ਵਿਚ ਸਾਖ ਬਹਾਲ ਹੋਣ ਵਿਚ ਵੀ ਮਦਦ ਮਿਲੇਗੀ। ਪ੍ਰਧਾਨ ਅਹੁਦੇ ਤੋਂ 2 ਮਹੀਨਿਆਂ ਬਾਅਦ ਹੀ ਅਸਤੀਫਾ ਦੇਣ ਦੇ ਚਲਦੇ ਪਾਰਟੀ ਪ੍ਰਤੀ ਉਨ੍ਹਾਂ ਦੀ ਗੰਭੀਰਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। 

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਕੇਵਲ ਰਜ਼ੀਆ ਸੁਲਤਾਨਾ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਜਦੋਂਕਿ ਬਾਕੀ ਕਿਸੇ ਵਿਧਾਇਕ ਜਾਂ ਮੰਤਰੀ ਨੇ ਉਨ੍ਹਾਂ ਦੇ ਸੁਰ ਵਿਚ ਸੁਰ ਨਹੀਂ ਮਿਲਾਏ। ਕਈ ਸੀਨੀਅਰ ਪਾਰਟੀ ਨੇਤਾਵਾਂ ਨੇ ਵਿਧਾਨਸਭਾ ਚੋਣਾਂ ਤੋਂ ਸਿਰਫ਼ 5-6 ਮਹੀਨੇ ਪਹਿਲਾਂ ਉਨ੍ਹਾਂ ਦੇ ਇਸ ਤਰ੍ਹਾਂ ਅਸਤੀਫਾ ਦੇਣ ’ਤੇ ਨਾਰਾਜ਼ਗੀ ਜਤਾਈ ਸੀ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਨ ਤੋਂ ਸਿਰਫ਼ 8 ਦਿਨ ਬਾਅਦ ਹੀ ਸਰਕਾਰ ਦੇ ਫ਼ੈਸਲਿਆਂ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸਿੱਧੂ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਅਸਹਿਜ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਪ੍ਰਧਾਨਗੀ ਤੋਂ ਅਸਤੀਫੇ ਦਾ ਦਬਾਅ ਨਹੀਂ ਬਣਿਆ ਤਾਂ ਦੁਬਾਰਾ ਪ੍ਰਿਯੰਕਾ-ਰਾਹੁਲ ਦਾ ਭਰੋਸਾ ਜਿੱਤਣ ’ਚ ਲੱਗੇ
ਸਿੱਧੂ ਵਲੋਂ ਪੰਜਾਬ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੱਤੇ 10 ਦਿਨ ਬੀਤ ਚੁੱਕੇ ਹਨ ਅਤੇ ਇਸ ਦੌਰਾਨ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਅਲਬਤਾ ਹਰੀਸ਼ ਚੌਧਰੀ ਨੂੰ ਭੇਜ ਕੇ ਮੁੱਖ ਮੰਤਰੀ ਚੰਨੀ ਨਾਲ ਸਿੱਧੂ ਦੀ ਬੈਠਕ ਜ਼ਰੂਰ ਕਰਾ ਦਿੱਤੀ ਤਾਂ ਕਿ ਦੋਵੇਂ ਮਿਲ ਬੈਠਕੇ ਇਸ ਮਸਲੇ ਨੂੰ ਸੁਲਝਾਉਣ। ‘ਹਾਈਕਮਾਨ’ ਨੇ ਅਚਾਨਕ ਕਿਨਾਰਾ ਕੀਤਾ ਤਾਂ ਨਵਜੋਤ ਸਿੱਧੂ ਦੇ ਸੁਰ ਵੀ ਬਦਲ ਗਏ।

ਬੀਤੇ 5-6 ਦਿਨਾਂ ਤੋਂ ਉਨ੍ਹਾਂ ਨੇ ਪ੍ਰਿਯੰਕਾ-ਰਾਹੁਲ ਗਾਂਧੀ ਦੇ ਕਸੀਦੇ ਕੱਢਣ ਵਾਲੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਕੇ ਉਨ੍ਹਾਂ ਦਾ ਮਨ ਦੁਬਾਰਾ ਜਿੱਤਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਪਹਿਲਾਂ ਲਿਖਿਆ ਕਿ ਕੋਈ ਅਹੁਦਾ ਹੋ ਜਾਂ ਨਾ ਹੋਵੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਖੜ੍ਹਾ ਰਹਾਂਗਾ। ਫਿਰ ਪ੍ਰਿਯੰਕਾ ਗਾਂਧੀ ਦਾ ਵੀਡੀਓ ਰੀਟਵੀਟ ਕਰਨ ਦੇ ਨਾਲ ਹੀ ਉਨ੍ਹਾਂ ਦਾ ਇੱਕ ਹੋਰ ਵੀਡੀਓ ਪਾਇਆ, ਜਿਸ ਵਿਚ ਪਿਯੰਕਾ- ਗਾਂਧੀ ਯੂ. ਪੀ. ਪੁਲਸ ਦੇ ਅਧਿਕਾਰੀਆਂ ਨੂੰ ਚੁਣੌਤੀ ਦੇ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

ਅਗਲੇ ਦਿਨ ਨੈਤਿਕ ਕੀਮਤਾਂ ਨਾਲ ਕਦੇ ਸਮਝੌਤਾ ਨਾ ਕਰਨ ਸਬੰਧੀ ਪ੍ਰਿਯੰਕਾ ਗਾਂਧੀ ਦਾ ਜ਼ਿਕਰ ਕਰਦੇ ਹੋਏ ਸਿੱਧੂ ਨੇ ਟਵੀਟ ਕੀਤਾ ਅਤੇ ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਨੂੰ 54 ਘੰਟੇ ਬਾਅਦ ਵੀ ਅਦਾਲਤ ਵਿਚ ਪੇਸ਼ ਨਾ ਕਰਨ ’ਤੇ ਸਵਾਲ ਚੁੱਕਿਆ। ਵੀਰਵਾਰ ਸਵੇਰੇ ਰਾਹੁਲ-ਪ੍ਰਿਯੰਕਾ ਗਾਂਧੀ ਵਲੋਂ ਪੀੜਤ ਕਿਸਾਨਾਂ ਦੇ ਵਾਰਿਸਾਂ ਨੂੰ ਗਲੇ ਮਿਲਣ ਦੀ ਫੋਟੋ ਟਵੀਟ ਕਰ ਕੇ ਲਿਖਿਆ ‘ਗਾਰਜੀਅਨ ਏਂਜੇਲਸ ਆਫ ਡੈਮੋਕਰੇਸੀ’। ਇਸ ਸਭ ਦੇ ਬਾਵਜੂਦ ਸਿੱਧੂ ਨੂੰ ਪ੍ਰਦੇਸ਼ ਪ੍ਰਧਾਨ ਅਹੁਦਾ ਦੇਣ ਵਾਲੇ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਵਲੋਂ ਕੋਈ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਆਈ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

ਮੁੱਖ ਮੰਤਰੀ ਚੰਨੀ ਤੋਂ ਹਰ ਕਦਮ ’ਤੇ ਮਿਲੀ ਮਾਤ, ਇਹ ਦਾਅ ਠੀਕ ਪਿਆ ਤਾਂ ਹੀ ਦੇ ਸਕਣਗੇ ਉਨ੍ਹਾਂ ਨੂੰ ਚੁਣੌਤੀ
ਇਹੀ ਕਾਰਣ ਹੈ ਕਿ ਲਖੀਮਪੁਰ ਖੀਰੀ ਲਈ ਮਾਰਚ ਦੇ ਜ਼ਰੀਏ ਸਿੱਧੂ ਨੇ ਆਪਣੀ ਸਿਆਸਤ ਨੂੰ ਨਵੀਂ ਰੰਗਤ ਦੇਣ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਉਹ ਸੰਗਠਨ ਵਿਚ ਅਗਵਾਈ ਦੀ ਆਪਣੀ ਕਾਬਲੀਅਤ ਵੀ ਵਿਖਾਉਣ ਵਿਚ ਕਾਮਯਾਬ ਹੋਣਗੇ। ਜੇਕਰ ਉਨ੍ਹਾਂ ਦਾ ਇਹ ਦਾਅ ਠੀਕ ਪਿਆ ਤਾਂ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦੇਣ ਵਿਚ ਵੀ ਉਨ੍ਹਾਂ ਨੂੰ ਖਾਸੀ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦੀ ਡਰਾਈਵਿੰਗ ਸੀਟ ਨੂੰ ਬੇਹੱਦ ਬਿਹਤਰ ਢੰਗ ਨਾਲ ਸੰਭਾਲਿਆ ਹੈ। ਪੰਜਾਬ ਦੀ ਰਾਜਨੀਤੀ ਦੇ ਕੱਦਾਵਰ ਨੇਤਾ ਕੈਪਟਨ ਅਮਰਿੰਦਰ ਸਿੰਘ ਚਾਹੇ ਸਿੱਧੂ ਦੇ ਜਾਲ ਵਿਚ ਉਲਝ ਕੇ ਮੁੱਖ ਮੰਤਰੀ ਅਹੁਦਾ ਛੱਡਣ ਲਈ ਮਜ਼ਬੂਰ ਹੋਏ ਸਨ ਪਰ ਚੰਨੀ ਨੇ ਪਹਿਲੇ ਹੀ ਦਿਨ ਤੋਂ ਸਿੱਧੂ ਦੇ ਪੈਰ ਟਿਕਣ ਨਹੀਂ ਦਿੱਤੇ ਹਨ। ਆਪਣੇ ਫੈਸਲਿਆਂ ਨੂੰ ਚੰਨੀ ਨੇ ਸਿੱਧੂ ਦੇ ਅਸਤੀਫੇ ਤੋਂ ਦਬਾਅ ਦੇ ਬਾਵਜੂਦ ਪਲਟਿਆ ਨਹੀਂ ਹੈ। ਨਵਜੋਤ ਸਿੱਧੂ ਦੀ ਆਪਣੀ ਸਰਕਾਰ ਵਿਚ ਦਖਲਅੰਦਾਜ਼ੀ ਚੰਨੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਦਿਸਦੇ। ਇਸ ਵਿਚਾਲੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਅਸ਼ੀਰਵਾਦ ਚੰਨੀ ਦੇ ਸਿਰ ’ਤੇ ਹੀ ਨਜ਼ਰ ਆਉਂਦਾ ਹੈ।  

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ’ਚੋਂ ਕਰੋੜਾਂ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ     


author

rajwinder kaur

Content Editor

Related News