''ਅਕਾਲੀ ਦਲ'' ਤੇ ''ਆਪ'' ਦੀ ਲੜਾਈ ਕਰਾਵੇਗੀ ਕਾਂਗਰਸ ਦੀ ''ਚੜ੍ਹਾਈ'' : ਕੈਪਟਨ

01/25/2019 1:20:56 PM

ਚੰਡੀਗੜ੍ਹ (ਵਰੁਣ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਹੈ ਕਿ ਜਿੰਨੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਚ ਲੜਾਈ ਵਧੇਗੀ, ਉਸ ਨਾਲ ਕਾਂਗਰਸ ਦੀ ਹੀ ਚੜ੍ਹਾਈ ਹੋਵੇਗੀ, ਮਤਲਬ ਕਿ ਕਾਂਗਰਸ ਨੂੰ ਫਾਇਦਾ ਮਿਲੇਗਾ। ਚੰਡੀਗੜ੍ਹ 'ਚ ਮੀਟਿੰਗ ਦੌਰਾਨ ਕੈਪਟਨ ਨੇ ਕਿਹਾ ਕਿ ਕਾਂਗਰਸ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ।

ਬੇਅਦਬੀ ਮਾਮਲਿਆਂ ਸਬੰਧੀ ਹਾਈਕੋਰਟ ਵਲੋਂ ਐੱਸ. ਆਈ. ਟੀ. ਤੋਂ ਹੀ ਜਾਂਚ ਕਰਾਉਣ ਦੇ ਫੈਸਲੇ ਦਾ ਕੈਪਟਨ ਵਲੋਂ ਸੁਆਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਜਲਦੀ ਹੀ ਆਪਣਾ ਫੈਸਲਾ ਦੇਵੇ ਤਾਂ ਜੋ ਦੋਸ਼ੀਆ ਖਿਲਾਫ ਕਾਰਵਾਈ ਹੋ ਸਕੇ। ਕੈਪਟਨ ਨੇ ਪ੍ਰਿੰਯਕਾ ਗਾਂਧੀ ਦੇ ਕਾਂਗਰਸ 'ਚ ਆਉਣ ਦਾ ਵੀ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਪ੍ਰਿਯੰਕਾ ਗਾਂਧੀ ਯੂ. ਪੀ. ਤੋਂ ਪ੍ਰਭਾਰੀ ਹਨ ਪਰ ਇਸ ਦਾ ਅਸਰ ਪੂਰੇ ਹਿੰਦੋਸਤਾਨ 'ਚ ਦੇਖਣ ਨੂੰ ਮਿਲੇਗਾ। ਬਿਹਾਰ ਦੇ ਮੁੱਖ ਮੰਤਰੀ ਵਲੋਂ ਪ੍ਰਿਯੰਕਾ ਗਾਂਧੀ ਦੇ ਖੂਬਸੂਰਤ ਹੋਣ ਕਾਰਨ ਉਨ੍ਹਾਂ ਨੂੰ ਮੈਦਾਨ 'ਚ ਉਤਾਰਨ ਦੀ ਟਿੱਪਣੀ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮੂਰਖ ਲੋਕ ਟਿੱਪਣੀਆਂ ਹੀ ਕਰ ਸਕਦੇ ਹਨ।


Babita

Content Editor

Related News