ਇਤਿਹਾਸ ਨਾਲ ਛੇੜਛਾੜ ਮਾਮਲੇ ''ਤੇ ਮੁੱਖ ਮੰਤਰੀ ਨੇ ਬਣਾਈ ਉੱਘੇ ਇਤਿਹਾਸਕਾਰਾਂ ਦੀ ਜਾਂਚ ਕਮੇਟੀ

05/07/2018 7:31:41 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿਚ ਤਬਦੀਲੀ ਦੇ ਮਾਮਲੇ 'ਤੇ ਉੱਘੇ ਇਤਿਹਾਸਕਾਰਾਂ ਦੀ ਛੇ ਮੈਂਬਰੀ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਮੁੱਖ ਮੰਤਰੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਕਮੇਟੀ ਵਿਚ ਉੱÎਘੇ ਸਿੱਖ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ, ਪ੍ਰੋ. ਜੇ. ਐੱਸ. ਗਰੇਵਾਲ ਸਾਬਕਾ ਵਾਈਸ ਚਾਂਸਲਰ ਜੀ. ਐੱਨ. ਡੀ. ਯੂ, ਪ੍ਰੋ. ਪ੍ਰਿਤਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਜੀ. ਐੱਨ. ਡੀ. ਯੂ., ਇੰਦੂ ਬੱਗਾ ਪ੍ਰੋਫੈਸਰ ਇਤਿਹਾਸ ਪੰਜਾਬ ਯੂਨੀਵਰਿਸਟੀ ਅਤੇ ਦੋ ਮੈਂਬਰ ਐੱਸ. ਜੀ. ਪੀ. ਸੀ. ਵਲੋਂ ਹੋਣਗੇ। ਇਸ ਕਮੇਟੀ ਦੀ ਅਗਵਾਈ ਪ੍ਰੋ. ਕਿਰਪਾਲ ਸਿੰਘ ਕਰਨਗੇ। ਛੇ ਮੈਂਬਰੀ ਕਮੇਟੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਬਲਿਸ਼ ਕੀਤੀ ਗਈ ਕਿਤਾਬ ਦੇ ਸਿਲੇਬਸ ਦੀ ਜਾਂਚ ਕਰੇਗੀ ਅਤੇ ਇਸ ਗੱਲ ਦੀ ਘੋਖ ਕਰੇਗੀ ਕਿ ਕਿਤਾਬ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਨਾਲ ਹੀ ਕਮੇਟੀ ਇਸ ਨੂੰ ਗੱਲ ਨੂੰ ਯਕੀਨੀ ਬਣਾਏਗੀ ਕਿ ਪੁਸਤਕ ਵਿਚ ਕਿਹੜੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਭਵਿੱਖ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। 
ਕੈਪਟਨ ਨੇ ਕਿਹਾ ਕਿ 12ਵੀਂ ਦੇ ਸਿਲੇਬਸ 'ਤੇ ਸੁਖਬੀਰ ਬਾਦਲ ਵਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 2014 ਵਿਚ ਇਕ ਕਮੇਟੀ ਗਠਿਤ ਕੀਤੀ ਗਈ, ਉੇਸ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਇਹ ਕਿਤਾਬ ਛਾਪੀ ਗਈ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਂਰਵੀਂ ਦੀ ਕਿਤਾਬ ਵਿਚ ਛੋਟੇ ਸਾਹਿਬਜ਼ਾਦਿਆਂ ਦਾ ਸਿਲੇਬਸ ਹੈ ਜਦਕਿ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਬਾਰ੍ਹਵੀਂ ਦੀ ਜਮਾਤ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਲੇਬਸ ਜੋੜਿਆ ਗਿਆ ਹੈ। 12ਵੀਂ ਦਾ ਸਿਲੇਬਸ 11ਵੀਂ ਕਿਤਾਬ ਵਿਚ ਨਹੀਂ ਪਾਇਆ ਜਾ ਸਕਦਾ ਹੈ। ਸਿੱਖ ਇਤਿਹਾਸ ਦੇ ਹਿਸਾਬ ਨਾਲ ਹੀ ਲੜੀਵਾਰ ਜਮਾਤਾਂ ਵਿਚ ਸਿਲੇਬਸ ਪਾਇਆ ਗਿਆ ਹੈ।


Related News