ਕੈਪਟਨ ਦਾ ਦਾਅਵਾ, 161 ਵਾਅਦਿਆਂ ''ਚੋਂ 140 ਕੀਤੇ ਪੂਰੇ

Saturday, Sep 14, 2019 - 07:17 PM (IST)

ਕੈਪਟਨ ਦਾ ਦਾਅਵਾ, 161 ਵਾਅਦਿਆਂ ''ਚੋਂ 140 ਕੀਤੇ ਪੂਰੇ

ਜਲੰਧਰ : ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਘਿਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੋਣਾਂ ਵੇਲੇ ਕੀਤੇ 161 ਵਾਅਦਿਆਂ 'ਚੋਂ 140 ਵਾਅਦੇ ਪੂਰੇ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ, ਉਨ੍ਹਾਂ ਮੇਰੀ ਸਰਕਾਰ ਵੱਲੋਂ 161 ਚੋਣ ਵਾਅਦਿਆਂ 'ਚੋਂ 140 ਵਾਅਦੇ ਪੂਰੇ ਕਰਨ ਲਈ ਮੇਰੀ ਸਰਕਾਰ ਦੀ ਸ਼ਲਾਘਾ ਕੀਤੀ ਹੈ। 

PunjabKesari

ਹੁਣ ਕੈਪਟਨ ਨੇ ਕਿਹੜੇ ਵਾਅਦੇ ਪੂਰੇ ਕੀਤੇ ਅਤੇ ਕਿਹੜੇ ਵਾਅਦੇ ਅਜੇ ਵੀ ਪੂਰੇ ਨਹੀਂ ਹੋਏ, ਇਹ ਤਾਂ ਪੰਜਾਬ ਦੇ ਲੋਕ ਹੀ ਦੱਸ ਸਕਦੇ ਹਨ ਪਰ ਲੋਕ ਇਹ ਜਾਣਨਾ ਜ਼ਰੂਰ ਚਾਹੁੰਣਗੇ ਕਿ ਕੈਪਟਨ ਹੁਣ ਤੱਕ ਕਿਹੜੇ 140 ਵਾਅਦੇ ਪੂਰੇ ਕਰ ਚੁੱਕੇ ਹਨ।


author

Gurminder Singh

Content Editor

Related News