ਕੈਪਟਨ ਸਾਹਬ! ਹਾਲੇ ਤੱਕ ਤਾਂ ਪਿਛਲਾ ਮੁਆਵਜ਼ਾ ਵੀ ਨਹੀਂ ਮਿਲਿਆ

Thursday, Sep 27, 2018 - 10:10 AM (IST)

ਕੈਪਟਨ ਸਾਹਬ! ਹਾਲੇ ਤੱਕ ਤਾਂ ਪਿਛਲਾ ਮੁਆਵਜ਼ਾ ਵੀ ਨਹੀਂ ਮਿਲਿਆ

ਸੁਲਤਾਨਪੁਰ ਲੋਧੀ/ਤਰਨਤਾਰਨ(ਬਿਊਰੋ)— 3 ਦਿਨ ਲਗਾਤਾਰ ਮੀਂਹ ਪੈਣ ਕਾਰਨ ਬਿਆਸ ਦਰਿਆ ਦੇ ਵਧੇ ਪਾਣੀ ਦੇ ਪੱਧਰ ਨਾਲ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਦਾ ਜਾਇਜ਼ਾ ਲੈਣ ਤਰਨਤਾਰਨ ਤੋਂ ਬਾਅਦ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕਰ ਕੇ ਜਲਦੀ ਮੁਆਵਜ਼ਾ ਜਾਰੀ ਕਰੋ। ਪਿੰਡ ਬਾਹਪੁਰ ਦੇ ਕਿਸਾਨ ਸਰਵਣ ਸਿੰਘ ਨੇ ਕਿਹਾ 'ਕੈਪਟਨ ਸਾਹਬ! ਹਾਲੇ ਤਾਂ ਪਿਛਲੇ ਸਾਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਜਾਖੜ ਸਾਹਬ ਆ ਕੇ ਕਹਿ ਗਏ ਸੀ ਫਸਲਾਂ ਦੇ ਨੁਕਸਾਨ ਦਾ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ। ਇਕ ਸਾਲ ਹੋ ਗਿਆ ਹਾਲੇ ਤੱਕ ਕੁੱਝ ਵੀ ਪੱਲੇ ਨਹੀਂ ਪਿਆ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ 2017 ਵਿਚ ਹੋਏ ਕਿਸਾਨਾਂ ਦੇ ਨੁਕਸਾਨ ਦਾ ਸਰਕਾਰ ਨੇ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਮੁਆਵਜ਼ਾ ਰਾਸ਼ੀ ਜਲਦੀ ਵੰਡੀ ਜਾਵੇਗੀ।

ਡੀ.ਸੀ. ਤਰਨਤਾਰਨ ਤੋਂ 3 ਦਿਨ ਵਿਚ ਮੰਗੀ ਰਿਪੋਰਟ—
ਮੁੱਖ ਮੰਤਰੀ ਨੇ ਤਰਨਤਾਰਨ ਜ਼ਿਲੇ ਦੇ ਖੇਮਕਰਨ ਵਿਚ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਡੀ.ਸੀ. ਨਾਲ ਸਪੈਸ਼ਲ ਗਿਰਦਾਵਰੀ ਕਰਕੇ 3 ਦਿਨ ਵਿਚ ਨੁਕਸਾਨ ਦੀ ਰਿਪੋਰਟ ਮੰਗੀ ਹੈ।


Related News