ਕੈਪਟਨ ਸਰਕਾਰ ਪੰਜਾਬ ਦੇ ਜਲ, ਜ਼ਮੀਨ ਤੇ ਕਿਸਾਨੀ ਦੀ ਰੱਖਿਆ ਕਰਨ ’ਚ ਅਸਫਲ ਰਹੀ : ਤਰੁਣ ਚੁੱਘ

Wednesday, Mar 17, 2021 - 01:50 AM (IST)

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ ਵਿਚ ਕੈ. ਅਮਰਿੰਦਰ ਸਿੰਘ ਦੀ ਸਰਕਾਰ ਆਪਣੇ 4 ਸਾਲਾਂ ਦੇ ਸ਼ਾਸਨਕਾਲ ਵਿਚ ਪੰਜਾਬ ਦੇ ਜਲ, ਜ਼ਮੀਨ ਅਤੇ ਕਿਸਾਨੀ ਦੀ ਰੱਖਿਆ ਕਰਨ ਵਿਚ ਅਸਫ਼ਲ ਰਹੀ ਹੈ।
ਚੁੱਘ ਨੇ ਕੈਪਟਨ ਸਰਕਾਰ ਨੂੰ ਵਾਅਦਾ ਖਿਲਾਫ਼ੀ ਦੀ ਸਰਕਾਰ ਦੱਸਦਿਆਂ ਕਿਹਾ ਦੀ 2017 ਦੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਹੋਏ, 5 ਏਕੜ ਤੋਂ ਘੱਟ ਵਾਲਿਆਂ ਨੂੰ ਨੌਕਰੀ, ਜਿਨ੍ਹਾਂ ਕਿਸਾਨਾਂ ਨੇ ਆਤਮਹੱਤਿਆ ਕੀਤੀ, ਉਨ੍ਹਾਂ ਦੇ ਘਰ ਵਿਚ ਨੌਕਰੀ ਨਹੀਂ ਦਿੱਤੀ ਗਈ, ਜੋ ਪੰਜਾਬ ਸਟੇਟ ਖੇਤੀਬਾੜੀ ਬੀਮਾ ਕੰਪਨੀ ਦਾ ਗਠਨ ਕਰਨਾ ਸੀ, ਉਹ ਵੀ ਨਹੀ ਹੋਇਆ, ਮੱਕੀ ਅਤੇ ਬਾਕੀ ਫਸਲਾਂ ਨੂੰ ਐੱਮ.ਐੱਸ.ਪੀ. ’ਤੇ ਚੁੱਕਣ ਲਈ ਕੇਂਦਰ ਨੂੰ ਅਜੇ ਤਕ ਪ੍ਰਪੋਜ਼ਲ ਵੀ ਨਹੀ ਭੇਜਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜ਼ਿਲ੍ਹਾ ਰੂਪਨਗਰ 'ਚ ਵੀ ਲੱਗਾ ਨਾਈਟ ਕਰਫਿਊ

ਚੁੱਘ ਨੇ ਕਿਹਾ ਦੀ 4 ਸਾਲਾਂ ਵਿਚ ਕਾਂਗਰਸ ਦੇ ਨੇਤਾ ਪੰਜਾਬ ਦੇ ਵੱਡੇ ਸ਼ਹਿਰਾਂ, ਕਸਬਿਆਂ ਆਦਿ ਵਿਚ ਆਪਣੇ ਵਿਰੋਧੀਆਂ ’ਤੇ ਹਮਲਾ ਕਰਦੇ ਰਹੇ ਹਨ, ਗੈਂਗਸਟਰ ਜੇਲ ’ਚ ਬੈਠ ਕੇ ਪੰਜਾਬ ਵਿਚ ਵਸੂਲੀ ਦਾ ਧੰਦਾ ਚਲਾ ਰਹੇ ਹਨ। ਚੋਣ ਪ੍ਰਚਾਰ ਮੁਹਿੰਮ ਵਿਚ ਰਾਹੁਲ ਗਾਂਧੀ ਅਤੇ ਕੈ. ਅਮਰਿੰਦਰ ਸਿੰਘ ਨੇ ਸਰਕਾਰ ਬਣਦੇ ਹੀ ਇਕ ਮਹੀਨੇ ਵਿਚ ਚਿੱਟਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਦੇ 208 ਹਫ਼ਤੇ ਗੁਜ਼ਰ ਜਾਣ ਤੋਂ ਬਾਅਦ ਵੀ ਹਰ ਮੁਹੱਲੇ ਵਿਚ ਚਿੱਟਾ ਸ਼ਰੇਆਮ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਝੂਠੇ ਵਾਅਦਿਆਂ ਨਾਲ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ : ਬੰਟੀ ਰੋਮਾਣਾ

ਚੁੱਘ ਨੇ ਕਿਹਾ ਦੀ ਪੰਜਾਬ ਵਿਚ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਤੋਂ ਬਾਅਦ ਕਾਂਗਰਸੀ ਨੇਤਾਵਾਂ ਦੀ ਗੁੰਡਾਗਰਦੀ ਦਿਨ-ਬ-ਦਿਨ ਵਧ ਰਹੀ ਹੈ, ਦਲਿਤਾਂ ’ਤੇ ਅੱਤਿਆਚਾਰ ਹੋ ਰਹੇ ਹਨ, ਸ਼ਹਿਰਾਂ ਵਿਚ ਗੈਂਗਵਾਰ ਹੋ ਰਹੀ ਹੈ, ਬਿਜਲੀ ਬਿੱਲਾਂ ਦੇ ਵਾਧੇ ਨਾਲ ਹਾਹਾਕਾਰ ਮਚਿਆ ਹੋਇਆ ਹੈ।


Bharat Thapa

Content Editor

Related News