ਜਾਣੋ ਕਿੰਨੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਤਨਖਾਹ...? (ਵੀਡੀਓ)

09/06/2017 11:42:55 AM


ਪਟਿਆਲਾ/ਮੋਹਾਲੀ- ਪੰਜਾਬ ਸਰਕਾਰ ਦੀ ਮਹੱਤਵਪੂਰਨ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਸੂਬੇ ਦੇ 27 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ 'ਚੋਂ 3 ਹਜ਼ਾਰ ਲੋਕਾਂ ਨੂੰ ਸਰਕਾਰੀ ਪਦਵੀਆਂ 'ਤੇ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਲੋਕਾਂ ਨੂੰ ਆਪ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ 'ਤੇ ਤਕਰੀਬਨ 2.80 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਲਈ 34 ਸਹਿਮਤੀ ਪੱਤਰਾਂ 'ਤੇ ਹਸਤਾਖਰ ਕਰਨ ਦੀ ਘੋਸ਼ਨਾ ਕੀਤੀ ਸੀ। ਇਸਦੇ ਇਲਾਵਾ ਉਨ੍ਹਾਂ ਨੇ ਸਰਕਾਰੀ ਵਿਭਾਗਾਂ ਅਤੇ ਰਾਜਾਂ ਦੀਆਂ ਸੰਸਥਾਵਾਂ 'ਚ ਵੱਖ-ਵੱਖ ਸ਼੍ਰੇਣੀਆਂ ਦੇ 50 ਲੋਕਾਂ ਦੀ ਤਤਕਾਲ ਨਿਯੁਕਤੀ ਕਰਨ ਦੀ ਘੋਸ਼ਨਾ ਵੀ ਕੀਤੀ । ਇਸ ਦੌਰਾਨ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਕਿਸੇ ਨਾ ਕਿਸੇ ਕੋਲ ਰੋਜ਼ਗਾਰ ਹੋਣਾ ਜ਼ਰੂਰੀ ਹੈ ਫੇਰ ਚਾਹੇ ਉਸਦੀ ਤਨਖਾਹ ਘੱਟ ਹੀ ਕਿਉਂ ਨਾ ਹੋਵੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਫੌਜ 'ਚ ਭਰਤੀ ਹੋਇਆ ਸੀ ਤਾਂ ਮੇਰੀ ਤਨਖਾਹ 350 ਰੁਪਏ ਸੀ ਅਤੇ ਉਚਾਈ 'ਤੇ ਤਾਇਨਾਤ ਰਹਿਣ ਦੇ 25 ਰੁਪਏ ਮਿਲਦੇ ਸਨ।


Related News