ਬਰਗਾੜੀ ਕਾਂਡ ਬਾਰੇ ਮੁੱਖ ਮੰਤਰੀ ਅੱਜ ਵੱਡੇ ਖੁਲਾਸੇ ਕਰਨਗੇ : ਗੁਰਦੀਪ ਸਿੰਘ ਬਠਿੰਡਾ
Tuesday, Jun 12, 2018 - 06:23 AM (IST)

ਬਠਿੰਡਾ(ਬਲਵਿੰਦਰ)-ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੀ ਟੀਮ ਦੇ ਮੈਂਬਰ ਗੁਰਦੀਪ ਸਿੰਘ ਬਠਿੰਡਾ ਜਨਰਲ ਸਕੱਤਰ ਯੂਨਾਈਟਿਡ ਅਕਾਲੀ ਦਲ ਨੇ ਅੱਜ ਇਥੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ, ਜਿਸ ਬਾਰੇ ਉਹ ਫਿਲਹਾਲ ਕੋਈ ਸਵਾਲ ਨਹੀਂ ਕਰਨਾ ਚਾਹੁੰਦੇ, ਜਦਕਿ 12 ਜੂਨ ਨੂੰ ਬਰਗਾੜੀ ਮੋਰਚੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਿਸ਼ੇਸ਼ ਖੁਲਾਸੇ ਕਰ ਸਕਦੇ ਹਨ। ਉਮੀਦ ਹੈ ਕਿ ਪੁਲਸ ਅਤੇ ਸਰਕਾਰ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਸਿੱਖ ਕੌਮ ਨੂੰ ਇਨਸਾਫ ਦੇਵੇਗੀ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਸਿੱਖਾਂ ਦਾ ਸੰਘਰਸ਼ ਬੰਦ ਨਹੀਂ ਹੋਵੇਗਾ, ਬਲਕਿ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਵੱਲੋਂ 2015 'ਚ ਇਕ ਜਾਂਚ ਕਮੇਟੀ ਬਣਾਈ ਗਈ ਸੀ, ਜਿਸਦੀ ਰਿਪੋਰਟ 'ਚ ਬਕਾਇਦਾ ਦੋਸ਼ੀਆਂ ਦੇ ਨਾਂ ਦੱਸੇ ਗਏ ਸਨ ਪਰ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਜਾਂਚ ਕਮੇਟੀ ਦੇ ਮੈਂਬਰਾਂ ਤੇ ਹੋਰ ਸਿੱਖ ਆਗੂਆਂ ਵਿਰੁੱਧ ਹੀ ਮੁਕੱਦਮੇ ਦਰਜ ਕਰ ਲਏ ਗਏ। ਇਸੇ ਦੌਰਾਨ ਜਸਟਿਸ ਰਣਜੀਤ ਸਿੰਘ ਦੀ ਅਦਾਲਤ ਨੇ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਬਿਆਨ ਦਰਜ ਕਰਵਾਉਣ ਲਈ 13 ਜੂਨ ਨੂੰ ਸੱਦਿਆ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਤੇ ਹੋਰ ਜਾਂਚ ਏਜੰਸੀਆਂ ਨੇ ਵੀ ਜਾਂਚ ਕੀਤੀ ਪਰ ਉਨ੍ਹਾਂ ਨੂੰ ਕਦੇ ਵੀ ਜਾਂਚ 'ਚ ਸ਼ਾਮਲ ਨਹੀਂ ਕੀਤਾ ਗਿਆ। ਪਰ ਹੁਣ ਉਮੀਦ ਬੱਝੀ ਹੈ ਕਿ ਬੇਅਦਬੀ ਮਾਮਲਾ ਸੁਲਝਾਅ ਕੇ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇਗੀ।