ਨਸ਼ਾ ਰੋਕਣ ਲਈ 23 ਨੂੰ ਖਟਕੜ ਕਲਾਂ ''ਚ ਕੈਪਟਨ ਚਲਾਉਣਗੇ ਅਭਿਆਨ

03/13/2018 5:36:56 PM

ਨਵਾਂਸ਼ਹਿਰ (ਮਨੋਰੰਜਨ)— ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦਿਵਸ 'ਤੇ ਨਸ਼ੇ 'ਚ ਫਸੇ ਨੌਜਵਾਨਾਂ ਨੂੰ ਇਲਾਜ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਵਿਸ਼ੇਸ਼ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਮਾਰਚ ਨੂੰ ਡੈਪੋ (ਡਰੱਗਜ ਏਬਊਜ ਪ੍ਰੀਵੇਸ਼ਨ ਆਫਿਸਰਜ਼) ਦੇ ਨਾਮ ਤੋਂ ਸ਼ੁਰੂ ਕੀਤੀ ਜਾ ਰਹੀ ਯੋਜਨਾ ਦੀ ਸ਼ੁਰੂਆਤ ਕਰੇਗੇ। ਉਸੇ ਦਿਨ ਰਾਜ ਪੱਧਰ 'ਤੇ ਡੈਪੋ ਸਰਵੇ ਇਛੁੱਕ ਵਰਕਰਾਂ ਨੂੰ ਸਹੁੰ ਵੀ ਦਿਵਾਈ ਜਾਵੇਗੀ। ਇਸ ਗੱਲ ਦਾ ਖੁਲਾਸਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਵਿਸ਼ੇਸ਼ ਗੱਲਬਾਤ 'ਚ ਕੀਤਾ। ਡੀ. ਸੀ. ਅਮਿਤ ਕੁਮਾਰ ਨੇ ਦੱਸਿਆ ਕਿ ਡੈਪੋ ਯੋਜਨਾ ਦਾ ਮਕਸਦ ਪੰਜਾਬ 'ਚ ਨਸ਼ਾ ਮੁਕਤ ਮਾਹੌਲ ਬਣਾਉਣਾ ਹੈ। ਇਸ ਦੇ ਤਹਿਤ ਕਈ ਜ਼ਿਲਿਆਂ 'ਚ ਵਲੰਟੀਅਰ ਦੇ ਨਾਮ ਦਰਜ ਕਰਨੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 
ਨਸ਼ੇ 'ਚ ਫਸੇ ਲੋਕਾਂ ਦਾ ਹੋਵੇਗਾ ਇਲਾਜ: ਉਨ੍ਹਾਂ ਕਿਹਾ ਕਿ ਇਕ ਡੈਪੋ ਵਲੰਟੀਅਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ੇ ਖਿਲਾਫ ਜਾਗਰੂਕਤਾ ਪੈਦਾ ਕਰਨ। ਨਸ਼ੇ 'ਚ ਫਸੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾ ਸਬੰਧੀ ਜਾਣਕਾਰੀ ਦੇਣ। ਆਪਣੇ ਇਲਾਕੇ 'ਚ ਖੇਡਾਂ ਦੇ ਨਾਲ ਸਕਰਾਤਮ ਸਰਗਰਮੀਆਂ ਨੂੰ ਉਤਸ਼ਾਹਤ ਕਰਨ ਅਤੇ ਜ਼ਿਲਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਦੱਸਿਆ ਕਿ ਨਸ਼ੇ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ। 
ਡੈਪੋ ਫਾਰਮ ਨਸ਼ਾ ਨਾ ਕਰਨੇ ਵਾਲੇ ਵਿਆਕਤੀਆ ਦੇ ਹੀ ਭਰੇ ਜਾਣਗੇ: ਐੱਸ.ਐੱਸ.ਪੀ
ਇਸ ਦੌਰਾਨ ਐੱਸ.ਐੱਸ.ਪੀ ਸਤਿੰਦਰ ਸਿੰਘ ਨੇ ਦੱਸਿਆ ਇਕ ਡੈਪੋ ਫਾਰਮ ਨਸ਼ਾ ਨਾ ਕਰਨੇ ਵਾਲੇ ਵਿਆਕਤੀਆਂ ਦੇ ਭਰੇ ਜਾਣਗੇ। ਡੈਪੋ ਫਾਰਮ ਭਰਨੇ ਵਾਲੇ ਵਿਆਕਤੀਆਂ ਵੱਲੋਂ ਅੱਗੇ ਨਸ਼ਾ ਦੇ ਖਿਲਾਫ ਆਮ ਲੋਕਾਂ ਨੂੰ ਮੁਹੱਲਾ ਪੱਧਰ ਤੋਂਲੈ ਕੇ ਜ਼ਿਲਾ ਪੱਧਰ ਤੱਕ ਜਾਗਰੂਕ ਕੀਤਾ ਜਾਵੇਗਾ। ਡੈਪੋ ਫਾਰਮ ਜ਼ਿਲੇ ਦੇ ਹਰ ਪੁਲਸ ਸੇਵਾ ਕੇਂਦਰ ਅਤੇ ਪਿੰਡ ਪੱਧਰ 'ਤੇ ਬਣੇ ਸੇਵਾ ਕੇਂਦਰਾ 'ਚ ਮਿਲਣਗੇ ਅਤੇ ਭਰਨ ਦੇ ਬਾਅਦ ਉਥੇ ਹੀ ਜਮ੍ਹਾ ਕਰਵਾਏ ਜਾਣਗੇ। ਡੈਪੋ ਫਾਰਮ 20 ਮਾਰਚ ਤੱਕ ਜਮਾ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।


Related News