GST failure ਕੈਪਟਨ ਨੇ ਦਿੱਤੇ ਸ਼ਰਾਬ ਮਹਿੰਗੀ ਹੋਣ ਦੇ ਸੰਕੇਤ

Saturday, Dec 02, 2017 - 05:52 PM (IST)

ਪਟਿਆਲਾ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਇਕ ਚੰਗੀ ਸਕੀਮ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਇਸ ਨੂੰ ਅਮਲੀਜਾਮਾ ਪਹਿਨਾਉਣ 'ਚ ਅਸਫਲ ਰਹੀ ਹੈ। ਕੈਪਟਨ ਨੇ ਕਿਹਾ ਕਿ ਜੀ. ਐੱਸ. ਟੀ. ਦੇ ਚਲਦੇ ਰਾਜ 'ਚ ਐਕਸਾਈਜ਼ ਡਿਊਟੀ ਸਮੇਤ ਟੈਕਸ 'ਚ ਵਾਧੇ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ਖਾਸ ਤੌਰ 'ਤੇ ਸ਼ਰਾਬ ਸੂਬੇ 'ਚ ਮਹਿੰਗੀ ਹੋ ਸਕਦੀ ਹੈ। ਕੈਪਟਨ ਨੇ ਕਿਹਾ ਕਿ ਸੂਬਾ ਫੰਡਾਂ ਦੀ ਕਮੀ ਨੂੰ ਝੇਲ ਰਿਹਾ ਹੈ ਕਿਉਂਕਿ ਕੇਂਦਰ ਆਪਣੇ ਜੀ. ਐੱਸ. ਟੀ. ਸ਼ੇਅਰ ਨੂੰ ਜਾਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਨੇ ਟੈਕਸ ਵਧਾਉਣ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਛੱਡਿਆ ਹੈ।
ਉਕਤ ਵਿਚਾਰ ਮੁੱਖ ਮੰਤਰੀ ਨੇ ਨੈਸ਼ਨਲ ਲਾਈਵਸਟਾਕ ਚੈਂਪਿਅਨਸ਼ਿਪ ਤੇ ਐਕਸਪੋ ਦੇ ਆਯੋਜਨ ਦੌਰਾਨ ਪਟਿਆਲਾ 'ਚ ਵਿਅਕਤ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਸਿਰਫ 400 ਕਰੋੜ ਰੁਪਏ ਹੀ ਪ੍ਰਾਪਤ ਹੋਏ ਹਨ। ਇਸ ਘੱਟ ਰਾਸ਼ੀ ਦੇ ਨਾਲ ਰਾਜ ਕਿਵੇਂ ਚਲਾਇਆ ਜਾ ਸਕਦਾ ਹੈ? 2,000 ਕਰੋੜ ਰੁਪਏ ਤੋਂ ਵੱਧ ਬਕਾਇਆ ਹੈ ਤੇ ਕਦ ਕੇਂਦਰ ਇਸ ਰਾਸ਼ੀ ਨੂੰ ਜਾਰੀ ਕਰੇਗੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਨਕਦੀ ਸੰਕਟ ਤੋਂ ਨਿਪਟਣ ਦੇ ਉਪਾਅ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, 'ਸ਼ੁਰੂ 'ਚ ਅਸੀਂ ਐਕਸਾਈਜ਼ ਸੰਗ੍ਰਹਿ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਦੇ ਨਾਲ ਹੀ ਕੈਬਨਿਟ ਕਮੇਟੀ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਪੰਜਾਬ ਸ਼ਰਾਬ 'ਤੇ ਉਤਪਾਦ ਤੋਂ ਸਲਾਨਾ 5000 ਕਰੋੜ ਦੀ ਕਮਾਈ ਕਰਦਾ ਹੈ। ਉਨ੍ਹਾਂ ਨੇ ਪਸ਼ੂਆਂ ਦੇ ਵਪਾਰ 'ਤੇ ਰੋਕ ਦੇ ਖਿਲਾਫ ਵੀ ਕਿਹਾ, '' ਪੰਜਾਬ ਨੂੰ ਇਸ ਦੇ ਕਾਰਨ ਨੁਕਸਾਨ ਹੋ ਰਿਹਾ ਹੈ।''
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲ ਸਬੰਧਿਤ ਖੇਤਰਾਂ ਜਿਵੇਂ ਕਿ ਪਸ਼ੂਆਂ ਦੇ ਪਾਲਨ-ਪੋਸ਼ਣ, ਆਮਦਨ ਵਧਾਉਣ ਲਈ ਤੇ ਕਣਕ-ਚੋਲ ਦੇ ਚੱਕਰ ਤੋਂ ਬਾਹਰ ਨਿਕਲਣ ਦੇ ਲਈ ਰਾਹ ਤਲਾਸ਼ਿਆਂ ਜਾਵੇ। 


Related News