ਫਾਇਨਾਂਸ ਕਮਿਸ਼ਨਰ, DC ਦੀ ਅਗਵਾਈ ’ਚ ਚੱਲੀ GST ਕੁਲੈਕਸ਼ਨ ਮੁਹਿੰਮ, ਦਰਜਨਾਂ ਥਾਵਾਂ ’ਤੇ ਛਾਪੇਮਾਰੀ

Friday, Oct 04, 2024 - 11:19 AM (IST)

ਫਾਇਨਾਂਸ ਕਮਿਸ਼ਨਰ, DC ਦੀ ਅਗਵਾਈ ’ਚ ਚੱਲੀ GST ਕੁਲੈਕਸ਼ਨ ਮੁਹਿੰਮ, ਦਰਜਨਾਂ ਥਾਵਾਂ ’ਤੇ ਛਾਪੇਮਾਰੀ

ਜਲੰਧਰ (ਪੁਨੀਤ)–ਜੀ. ਐੱਸ. ਟੀ. ਕੁਲੈਕਸ਼ਨ ਨੂੰ ਲੈ ਕੇ ਵਿਭਾਗ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਬਿੱਲ ਬਣਾਉਣ ਤੋਂ ਗੁਰੇਜ਼ ਕਰਨ ਵਾਲੀਆਂ ਵਪਾਰਕ ਇਕਾਈਆਂ ਖ਼ਿਲਾਫ਼ ਵੱਡੀ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਸਿਲਸਿਲੇ ਵਿਚ ਅੱਜ ਫਾਈਨਾਂਸ ਕਮਿਸ਼ਨਰ ਟੈਕਸੇਸ਼ਨ (ਐੱਫ਼. ਸੀ. ਟੀ.) ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਅਤੇ ਜੀ. ਐੱਸ. ਟੀ. ਵਾਧੇ ਨੂੰ ਲੈ ਕੇ ਕਦਮ ਚੁੱਕੇ ਗਏ।

ਵੱਖ-ਵੱਖ ਟੀਮਾਂ ਵੱਲੋਂ ਮਹਾਨਗਰ ਵਿਚ ਦਰਜਨਾਂ ਥਾਵਾਂ ’ਤੇ ਇੱਕੋ ਵੇਲੇ ਛਾਪੇਮਾਰੀ ਕੀਤੀ ਗਈ ਅਤੇ ਇਤਰਾਜ਼ਯੋਗ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲਿਆ ਗਿਆ। ਰੈਣਕ ਬਾਜ਼ਾਰ ਅਤੇ ਅੰਦਰੂਨੀ ਬਾਜ਼ਾਰਾਂ ਵਿਚ ਸ਼ੁਰੂ ਹੋਈ ਇੰਸਪੈਕਸ਼ਨ ਦੀ ਅਗਵਾਈ ਡੀ. ਸੀ. ਟੈਕਸੇਸ਼ਨ (ਡੀ. ਸੀ. ਐੱਸ. ਟੀ.) ਦਰਵੀਰ ਰਾਜ ਵੱਲੋਂ ਕੀਤੀ ਗਈ। ਜਾਂਚ ਮੁਹਿੰਮ ਦੌਰਾਨ ਐੱਫ਼. ਸੀ. ਟੀ. ਕ੍ਰਿਸ਼ਨ ਕੁਮਾਰ ਮੌਕੇ ’ਤੇ ਮੌਜੂਦ ਰਹੇ ਅਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਕ੍ਰਿਸ਼ਨ ਕੁਮਾਰ ਵੱਲੋਂ ਸਾਮਾਨ ਲੈ ਕੇ ਜਾ ਰਹੇ ਗਾਹਕਾਂ ਨਾਲ ਵੀ ਗੱਲ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਬਿੱਲ ਲੈਣ ਪ੍ਰਤੀ ਗੰਭੀਰ ਹੋਣ ਲਈ ਕਿਹਾ। ਇਸ ਮੌਕੇ ਬਾਜ਼ਾਰਾਂ ਵਿਚ ਜਾ ਰਹੇ ਸਾਮਾਨ ਦਾ ਬਿੱਲ ਆਦਿ ਵੀ ਚੈੱਕ ਕੀਤਾ ਗਿਆ। ਕਈ ਰੇਹੜਿਆਂ ’ਤੇ ਜਾ ਰਹੇ ਮਾਲ ਦੇ ਬਿੱਲ ਨਾ ਮਿਲਣ ’ਤੇ ਜਾਂਚ ਕੀਤੀ ਗਈ।
ਇਸ ਮੌਕੇ ਜੀ. ਐੱਸ. ਟੀ. ਜਲੰਧਰ-1 ਤੋਂ ਅਸਿਸਟੈਂਟ ਕਮਿਸ਼ਨਰ ਅਨੁਰਾਗ ਭਾਰਤੀ, ਜਲੰਧਰ-3 ਦੀ ਅਸਿਸਟੈਂਟ ਕਮਿਸ਼ਨਰ ਨਰਿੰਦਰ ਕੌਰ ਸਮੇਤ ਐੱਸ. ਟੀ. ਓ., ਇੰਸਪੈਕਟਰ ਅਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਵੀ ਮੌਜੂਦ ਰਹੀ। ਰੈਣਕ ਬਾਜ਼ਾਰ ਤੋਂ ਬਾਅਦ ਅਸਿਸਟੈਂਟ ਕਮਿਸ਼ਨਰਾਂ ਸਮੇਤ ਸੈਂਕੜੇ ਅਧਿਕਾਰੀਆਂ ਵੱਲੋਂ ਵਪਾਰਕ ਇਕਾਈਆਂ ਵਿਚ ਛਾਪੇਮਾਰੀ ਕਰਦੇ ਹੋਏ ਦਸਤਾਵੇਜ਼, ਟੈਕਸ ਰਸੀਦਾਂ ਅਤੇ ਹੋਰ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਗਈ। ਜੀ. ਐੱਸ. ਟੀ. ਕੁਲੈਕਸ਼ਨ ਨੂੰ ਲੈ ਕੇ ਅਧਿਕਾਰੀਆਂ ਨੇ ਜਿਹੜੀ ਮੁਹਿੰਮ ਚਲਾਈ ਹੈ, ਉਹ ਆਉਣ ਵਾਲੇ ਦਿਨਾਂ ਵਿਚ ਤੇਜ਼ ਹੁੰਦੀ ਵਿਖਾਈ ਦੇਵੇਗੀ।
ਪੰਜਾਬ ਦੇ ਫਾਇਨਾਂਸ ਕਮਿਸ਼ਨਰ ਕ੍ਰਿਸ਼ਨ ਕੁਮਾਰ ਨੇ ਸਾਦਗੀ ਨਾਲ ਟੀਮ ਦੀ ਅਗਵਾਈ ਕੀਤੀ ਅਤੇ ਅਧਿਕਾਰੀਆਂ ਨੂੰ ਕੰਮਕਾਜ ਪ੍ਰਤੀ ਗੰਭੀਰ ਹੋਣ ਦੇ ਟਿੱਪਸ ਦਿੱਤੇ।

PunjabKesari

ਟੈਕਸ ਚੋਰੀ ਰੋਕਣ ’ਤੇ ਧਿਆਨ ਕੇਂਦਰਿਤ : ਕ੍ਰਿਸ਼ਨ ਕੁਮਾਰ
ਫਾਇਨਾਂਸ ਕਮਿਸ਼ਨਰ ਟੈਕਸੇਸ਼ਨ (ਐੱਫ਼. ਸੀ. ਟੀ.) ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਟੈਕਸ ਚੋਰੀ ਨੂੰ ਘੱਟ ਕਰਨ ਅਤੇ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਨੂੰ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਹੈ। ਜਾਗਰੂਕਤਾ ਮੁਹਿੰਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਟੈਕਸ ਕੁਲੈਕਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੋਂ ਪ੍ਰੇਰਿਤ ਹੈ। ਵਿਭਾਗ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵਪਾਰਕ ਸਰਗਰਮੀਆਂ ਸਹੀ ਢੰਗ ਨਾਲ ਟੈਕਸ ਦੇ ਘੇਰੇ ਵਿਚ ਕੰਮ ਕਰਨ, ਜਿਸ ਨਾਲ ਸਰਕਾਰ ਨੂੰ ਉਚਿਤ ਟੈਕਸ ਮਿਲ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ

PunjabKesari

ਨਿਯਮਾਂ ਦੇ ਉਲੰਘਣ ’ਤੇ ਹੋਵੇਗੀ ਸਖ਼ਤ ਕਾਰਵਾਈ : ਡੀ. ਸੀ. ਦਰਵੀਰ ਰਾਜ
ਮੀਡੀਆ ਨਾਲ ਗੱਲਬਾਤ ਦੌਰਾਨ ਡੀ. ਸੀ. ਟੈਕਸੇਸ਼ਨ ਦਰਵੀਰ ਰਾਜ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਮੁੱਖ ਮਕਸਦ ਉਨ੍ਹਾਂ ਲੋਕਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਨਾ ਹੈ, ਜੋ ਟੈਕਸ ਚੋਰੀ ਜਾਂ ਨਿਯਮਾਂ ਦਾ ਉਲੰਘਣ ਕਰਦੇ ਹਨ। ਮੈਡਮ ਰਾਜ ਨੇ ਕਿਹਾ ਕਿ ਆਮ ਜਨਤਾ ਵਿਚਕਾਰ ਟੈਕਸ ਚੁਕਾਉਣ ਦੀ ਜ਼ਿੰਮੇਵਾਰੀ ਨੂੰ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਇਸ ਤਹਿਤ ਵਪਾਰਕ ਭਾਈਚਾਰੇ ਟੈਕਸ ਨਿਯਮਾਂ ਦਾ ਪਾਲਣ ਕਰਨ ਲਈ ਜ਼ਿਆਦਾ ਸੁਚੇਤ ਹੋ ਸਕਣਗੇ, ਜਿਸ ਨਾਲ ਮਾਲੀਏ ਵਿਚ ਵਾਧਾ ਹੋਵੇਗਾ।

ਦੇਰੀ ਹੋਣ ’ਤੇ ਐੱਸ. ਟੀ. ਓ. ਨੂੰ ਕੀਤਾ ਸੀ ਸਸਪੈਂਡ
ਪਿਛਲੇ ਦਿਨੀਂ ਕ੍ਰਿਸ਼ਨ ਕੁਮਾਰ ਵੱਲੋਂ ਜਲੰਧਰ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਇਸ ਦੌਰਾਨ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਜਤਿੰਦਰ ਵਾਲੀਆ ਨੂੰ ਸਮੇਂ ’ਤੇ ਨਾ ਪਹੁੰਚਣ ਕਾਰਨ ਸਸਪੈਂਡ ਕੀਤਾ ਗਿਆ ਸੀ। ਕ੍ਰਿਸ਼ਨ ਕੁਮਾਰ ਆਪਣੇ ਐਕਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਹਰ ਵਾਰ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਹੈ।

ਕ੍ਰਿਸ਼ਨ ਕੁਮਾਰ ਦੇ ਪਹੁੰਚਣ ਨਾਲ ਦੁਕਾਨਦਾਰਾਂ ’ਚ ਦਿਸਿਆ ਖ਼ੌਫ਼
ਅਧਿਕਾਰੀਆਂ ਦੇ ਬਾਜ਼ਾਰਾਂ ਵਿਚ ਪਹੁੰਚਣ ਨਾਲ ਅਕਸਰ ਦੁਕਾਨਦਾਰ ਘਬਰਾਏ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਉਹ ਫਿਕਰਮੰਦ ਹੁੰਦੇ ਹਨ ਕਿ ਕਿਤੇ ਉਨ੍ਹਾਂ ਦੇ ਰਿਕਾਰਡ ਵਿਚ ਕੋਈ ਗਲਤੀ ਨਾ ਨਿਕਲ ਆਵੇ ਜਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਨਾ ਭਰਨਾ ਪਵੇ। ਉਥੇ ਹੀ, ਅੱਜ ਕ੍ਰਿਸ਼ਨ ਕੁਮਾਰ ਦੀ ਮੌਜੂਦਗੀ ਨਾਲ ਦੁਕਾਨਦਾਰਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਅਤੇ ਖ਼ੌਫ਼ ਵੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਸਾਰੇ ਜਾਣਦੇ ਹਨ ਕਿ ਕ੍ਰਿਸ਼ਨ ਕੁਮਾਰ ਦੇ ਸਾਹਮਣੇ ਕਿਸੇ ਦੀ ਕੋਈ ਸਿਫ਼ਾਰਿਸ਼ ਨਹੀਂ ਚੱਲੇਗੀ।

ਇਹ ਵੀ ਪੜ੍ਹੋ- ਨਰਾਤਿਆਂ ਦੇ ਪਹਿਲੇ ਦਿਨ ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News